ਰੱਬ ਨੂੰ ਮਿਲਣ ਦੀ ਚਾਹ ਵਿਚ 20 ਸਾਲਾ ਲੜਕੀ ਨੇ ਆਪਣੀਆਂ ਅੱਖਾਂ ਕੱਢੀਆਂ

ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 20 ਸਾਲਾ ਲੜਕੀ ਨੇ ਭਗਵਾਨ ਨੂੰ ਪਾਉਣ ਲਈ ਨਸ਼ੇ ਦੀ ਹਾਲਤ ਵਿਚ ਆਪਣੀਆਂ ਦੋਵੇਂ ਅੱਖਾਂ ਕੱਢ ਲਈਆਂ। ਇਹ ਘਟਨਾ 6 ਫਰਵਰੀ ਦੀ ਹੈ।
ਅਸਲ ਵਿਚ 20 ਸਾਲਾ ਲੜਕੀ ਕੈਲੀ ਮੁਥਰਟ ਨੂੰ ਲੱਗਾ ਕਿ ਭਗਵਾਨ ਨੇ ਉਸ ਨੂੰ ਕੋਈ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਜੇ ਉਸ ਨੇ ਈਸ਼ਵਰ ਨੂੰ ਪਾਉਣਾ ਹੈ ਤਾਂ ਉਸ ਨੂੰ ਕੁਝ ਬਲੀਦਾਨ ਕਰਨਾ ਹੋਵੇਗਾ। ਜਦੋਂ ਇਹ ਖਿਆਲ ਕੈਲੀ ਦੇ ਦਿਮਾਗ ਵਿਚ ਆ ਰਹੇ ਸਨ, ਉਦੋਂ ਉਹ ਮੇਥਾਮਫੇਟਾਮਾਈਨ ਨਾਂ ਦੇ ਨਸ਼ੇ ਵਿਚ ਸੀ। ਨਸ਼ੇ ਦੀ ਹਾਲਤ ਵਿਚ ਹੀ ਕੈਲੀ ਨੇ ਆਪਣੀਆਂ ਉਂਗਲਾਂ ਨਾਲ ਦੋਵੇਂ ਅੱਖਾਂ ਕੱਢ ਲਈਆਂ। ਕੈਲੀ ਇੰਨੇ ਨਸ਼ੇ ਵਿਚ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕੀ ਕਰਨ ਜਾ ਰਹੀ ਹੈ। ਉਹ ਦੁਨੀਆ ਦੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪਾਉਣਾ ਚਾਹੁੰਦੀ ਸੀ। ਕੈਲੀ ਨੇ ਦੱਸਿਆ ਕਿ ਉਹ ਅਜਿਹੀ ਸਥਿਤੀ ਵਿਚ ਪਹੁੰਚ ਗਈ ਸੀ ਕਿ ਉਸ ਨੂੰ ਲੱਗ ਰਿਹਾ ਸੀ ਕਿ ਜਲਦੀ ਹੀ ਦੁਨੀਆ ਖਤਮ ਹੋਣ ਵਾਲੀ ਹੈ। ਜੇ ਉਹ ਆਪਣੀਆਂ ਅੱਖਾਂ ਨਾ ਕੱਢਦੀ ਤਾਂ ਪੂਰੀ ਦੁਨੀਆ ਖਤਮ ਹੋ ਜਾਣੀ ਸੀ। ਇਸ ਲਈ ਕੈਲੀ ਨੇ ਤੁਰੰਤ ਆਪਣੀਆਂ ਅੱਖਾਂ ਕੱਢ ਦਿੱਤੀਆਂ। ਇਸ ਲਈ ਉਸ ਨੇ ਆਪਣੀ ਵਿਚਕਾਰ ਵਾਲੀ ਉਂਗਲੀ ਅਤੇ ਅੰਗੂਠੇ ਦਾ ਸਹਾਰਾ ਲਿਆ।
ਕੈਲੀ ਨੇ ਸਥਾਨਕ ਮੀਡੀਆ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਕੈਲੀ ਨੇ ਦੱਸਿਆ ਕਿ ਉਹ ਹਾਈ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਜਦੋਂ ਉਹ ਦੱਖਣੀ ਕੈਰੋਲੀਨਾ ਦੇ ਐਂਡਰਸਨ ਵਿਚ ਬੀ. ਏ. ਆਨਰਜ਼ ਕਰਨ ਗਈ ਸੀ, ਉਦੋਂ ਉਹ ਨਸ਼ੇ ਦੀ ਸ਼ਿਕਾਰ ਹੋ ਗਈ ਸੀ ਪਰ ਚੰਗੇ ਸਕੂਲ ਵਿਚ ਪੜ੍ਹਨ ਦੇ ਸ਼ੌਕ ਅਤੇ ਇਕ ਕਾਰ ਖਰੀਦਣ ਲਈ ਉਹ ਪੈਸੇ ਬਚਾਉਣ ਵਿਚ ਲੱਗ ਗਈ। ਇਸੇ ਦੌਰਾਨ ਉਸ ਦੀ ਪੜ੍ਹਾਈ ਛੁੱਟ ਗਈ ਅਤੇ ਉਹ ਪੂਰੀ ਤਰ੍ਹਾਂ ਨਾਲ ਨਸ਼ੇ ਦੀ ਸ਼ਿਕਾਰ ਹੋ ਗਈ। ਕੈਲੀ ਨੇ ਦੱਸਿਆ ਕਿ ਜਦੋਂ ਉਸ ਨੇ ਗਾਂਜਾ ਪੀਤਾ ਤਾਂ ਉਸ ਵਿਚ ਮੇਥਾਫੇਟਾਮਾਈਨ ਜਾਂ ਕੋਕੀਨ ਮਿਲੀ ਹੋਈ ਸੀ। ਇਸ ਕਾਰਨ ਹੀ ਉਸ ਨੂੰ ਭਗਵਾਨ ਦੇ ਖਿਆਲ ਆ ਰਹੇ ਸਨ। ਉਸ ਨੂੰ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਆਸਮਾਨ ਵਿਚ ਬਹੁਤ ਉੱਚਾਈ ‘ਤੇ ਭਗਵਾਨ ਕੋਲ ਪਹੁੰਚ ਗਈ ਹੈ। ਜੇ ਉਹ ਉੱਥੇ ਪਹੁੰਚਣ ਮਗਰੋਂ ਆਪਣੀਆਂ ਅੱਖਾਂ ਨਾ ਕੱਢਦੀ ਤਾਂ ਦੁਨੀਆ ਤਬਾਹ ਹੋ ਜਾਣੀ ਸੀ। ਇਸ ਲਈ ਉਸ ਨੇ ਆਪਣੀਆਂ ਅੱਖਾਂ ਕੱਢ ਦਿੱਤੀਆਂ।
ਅੱਖਾਂ ਕੱਢਣ ਮਗਰੋਂ ਖੂਨ ਵੀ ਵੱਗਿਆ ਹੋਵੇਗਾ ਪਰ ਉਹ ਇੰਨੀ ਨਸ਼ੇ ਵਿਚ ਸੀ ਕਿ ਉਸ ਨੂੰ ਜ਼ਿਆਦਾ ਦਰਦ ਮਹਿਸੂਸ ਨਹੀਂ ਹੋਇਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ ਕੈਲੀ ਨੇ ਜੋ ਪ੍ਰਤੀਕਿਰਿਆ ਦਿੱਤੀ ਉਹ ਵੀ ਹੈਰਾਨ ਕਰ ਦੇਣ ਵਾਲੀ ਸੀ। ਕੈਲੀ ਮੁਤਾਬਕ ਉਸ ਨੂੰ ਸਿਰਫ ਇਕ ਚੀਜ਼ ਦਾ ਅਹਿਸਾਸ ਹੋਇਆ ਕਿ ਉਸ ਨੇ ਜੋ ਕੰਮ ਕੀਤਾ ਸੀ ਉਹ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਸੀ। ਅੱਖਾਂ ਕੱਢਣ ਮਗਰੋਂ ਹੁਣ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਦਾ ਹੈ। ਇਸ ਸਵਾਲ ਦੇ ਜਵਾਬ ਵਿਚ ਕੈਲੀ ਨੇ ਕਿਹਾ ਕਿ ਡਰੱਗਜ਼ ‘ਤੇ ਨਿਰਭਰ ਰਹਿਣ ਦੀ ਥਾਂ ਮੈਂ ਅੰਨ੍ਹੀ ਰਹਿਣਾ ਚਾਹੁੰਦੀ ਹਾਂ। ਸਹੀ ਰਸਤੇ ‘ਤੇ ਵਾਪਸ ਆਉਣ ਲਈ ਮੇਰੀਆਂ ਅੱੱਖਾਂ ਖੋਹ ਲਈਆਂ ਗਈਆਂ, ਇਸ ਗੱਲ ਦਾ ਮੈਨੂੰ ਅਫਸੋਸ ਨਹੀਂ ਹੈ। ਹੁਣ ਮੈਨੂੰ ਦੁਨੀਆ ਹੋਰ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ।