ਲਗਾਤਾਰ ਛੇਵੀਂ ਵਾਰ ਲਾਇਲਪੁਰ ਖਾਲਸਾ ਕਾਲਜ ਦੇ ਨਾਂ ਯੂਨੀਵਰਸਿਟੀ ‘ਚ ਬੀ. ਕਾਮ. ਪ੍ਰੋਫੈਸ਼ਨਲ ਦੀ ਪਹਿਲੀ ਪੁਜ਼ੀਸ਼ਨ

ਜਲੰਧਰ :- ਦੇਸ਼ ਦੀਆਂ ਸਰਵਉੱਤਮ ਸਿੱਖਿਅਕ ਸੰਸਥਾਵਾਂ ‘ਚੋਂ ਇਕ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਗਵਰਨਿੰਗ ਕੌਂਸਲ ਦੀ ਪ੍ਰੈਜ਼ੀਡੈਂਟ ਮੈਡਮ ਬਲਬੀਰ ਕੌਰ ਦੀ ਅਗਵਾਈ ‘ਚ ਅਕੈਡਮਿਕ, ਸੱਭਿਆਚਾਰ, ਖੇਡਾਂ ਆਦਿ ‘ਚ ਵਿਸ਼ੇਸ਼ ਪ੍ਰਾਪਤੀਆਂ ਪ੍ਰ੍ਰਾਪਤ ਕਰ ਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਛੇਵੇਂ ਸਮੈਸਟਰ ‘ਚ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਸਿਮਰਨਜੀਤ ਕੌਰ ਨੇ 2150 ‘ਚੋਂ 1759 ਅੰਕ ਪ੍ਰਾਪਤ ਕਰ ਕੇ ਯੂਨੀਵਰਸਿਟੀ ਮੈਰਿਟ ‘ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਾਲਜ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੇ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨ ਗਏ ਬੀ. ਕਾਮ. ਪ੍ਰੋਫੈਸ਼ਨਲ ਦੇ ਪੰਜ ਸਮੈਸਟਰ ਨਤੀਜਿਆਂ ‘ਚ ਵੀ ਲਗਾਤਾਰ ਯੂਨੀਵਰਸਿਟੀ ਮੈਰਿਟ ‘ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਗਵਰਨਿੰਗ ਕੌਂਸਲ ਦੀ ਪ੍ਰੈਜ਼ੀਡੈਂਟ ਮੈਡਮ ਬਲਬੀਰ ਕੌਰ ਨੇ ਯੂਨੀਵਰਸਿਟੀ ਦੇ ਬੀ. ਕਾਮ. ਪ੍ਰੋਫੈਸ਼ਨਲ ‘ਚ ਲਗਾਤਾਰ ਛੇਵੀਂ ਵਾਰ ਪਹਿਲੀ ਪੁਜ਼ੀਸ਼ਨ ਲਾਇਲਪੁਰ ਖਾਲਸਾ ਕਾਲਜ ਦੇ ਨਾਂ ਦਰਜ ਕਰਵਾਉਣ ਵਾਲੀ ਹੁਸ਼ਿਆਰ ਵਿਦਿਆਰਥਣ, ਉਸ ਦੇ ਮਾਪਿਆਂ, ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।  ਮੈਡਮ ਬਲਬੀਰ ਕੌਰ ਨੇ ਛੇਵੀਂ ਵਾਰ ਯੂਨੀਵਰਸਿਟੀ ਦੀ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਸਮੇਂ ਸਾਂਝੇ ਸਕੱਤਰ ਜਸਪਾਲ ਸਿੰਘ ਵੜੈਚ, ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਕਾਮਰਸ ਵਿਭਾਗ ਦੇ ਪ੍ਰਮੁੱਖ ਡਾ. ਰਛਪਾਲ ਸਿੰਘ ਵੀ ਮੌਜੂਦ ਸਨ।

Be the first to comment

Leave a Reply