ਲਵੀ ਦਿਓੜਾ ਕਤਲ ਕੇਸ ਦਾ ਫਰਾਰ ਗੈਂਗਸਟਰ ਭੋਲਾ ਸ਼ੂਟਰ ਗ੍ਰਿਫਤਾਰ

ਚੰਡੀਗੜ੍ਹ : 13 ਜੁਲਾਈ ਨੂੰ ਲਵੀ ਦਿਓੜਾ ਕਤਲ ਕੇਸ ਚ ਲੋੜੀਂਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਫਰਾਰ ਗੈਂਗਸਟਰ ਭੋਲਾ ਸ਼ੂਟਰ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਕੋਟਕਪੂਰਾ ਦਾ ਰਹਿਣ ਵਾਲਾ ਭੋਲਾ ਹੋਰ ਵੀ ਕਤਲ ਦੇ ਨਾਲ ਨਾਲ ਲੁੱਟ ਅਤੇ ਇਰਾਦਾ ਕਤਲ ਦੇ ਕਈ ਹੋਰ ਮਾਮਲਿਆਂ ਵਿੱਚ ਵੀ ਪੁਲਿਸ ਨੂੰ ਲੋੜੀਂਦਾ ਸੀ । ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਸੈਕਟਰ 63 ਚ ਲਾਏ ਨਾਕੇਬੰਦੀ ਦੇ ਦੌਰਾਨ ਭੋਲਾ ਸ਼ੂਟਰ ਅਤੇ ਇੰਦਰਪ੍ਰੀਤ ਸਿੰਘ ਪੈਰੀ ਨੂੰ ਗ੍ਰਿਫਤਾਰ ਕਰ ਲਿਆ । ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਦਿਨੀਂ ਪੰਚਕੂਲਾ ਦੇ ਸਿਵਲ ਹਸਪਤਾਲ ਚੋਂ ਦੀਪਕ ਨਾਮ ਦੇ ਅਰੋਪੀ ਨੂੰ ਫਰਾਰ ਕਰਵਾਉਣ ਚ ਵੀ ਭੋਲੇ ਦਾ ਹੱਥ ਸੀ ਜਿਸਨੂੰ ਭੋਲਾ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਹੀ ਭਜਾਇਆ ਸੀ । ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਭੋਲਾ ਨੇ ਦੀਪਕ ਤੇ ਪੈਰੀ ਨਾਲ ਮਿਲਕੇ ਹੀ ਲਵੀ ਦਿਓੜਾ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ ।

Be the first to comment

Leave a Reply