ਲਾਇਨਜ਼ ਕਲੱਬ ਪ੍ਰੀਮੀਅਰ ਨੇ ਜੇਲ੍ਹ ਅੰਦਰ ਫਲਦਾਰ ਪੌਦੇ ਲਗਾਏ

ਪਟਿਆਲਾ : ਦੇਸ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲਾਇਲਜ਼ ਕਲੱਬ ਪਟਿਆਲਾ ਪ੍ਰ੍ਰ੍ਰੀਮੀਅਰ ਵੱਲੋਂ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਵਿਖੇ 50
ਅੰਬ, ਨਿੰਬੂ ਆਦਿ ਦੇ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ। ਕਲੱਬ ਦੇ ਪ੍ਰਧਾਨ ਸੰਜੀਵ ਗੁਪਤਾ, ਸਕੱਤਰ ਡਾ. ਵਿਜੈ ਸਿੰਗਲਾ ਅਤੇ ਜੋਨ ਚੇਅਰਮੈਨ ਡਾ. ਜੇ.ਕੇ. ਕਾਂਸਲ ਅਤੇ ਜੇਲ ਟਰੇਨਿੰਗ ਸਕੂਲ ਦੇ ਵਾਇਸ ਪ੍ਰਿੰਸੀਪਲ ਰਾਸ਼ਟਰਪਤੀ ਅੇਵਾਰਡੀ ਰਾਕੇਸ਼ ਸ਼ਰਮਾ ਨੇ ਪੌਦੇ ਲਗਾਏ ਅਤੇ ਦੱਸਿਆ ਕਿ ਪੰਜਾਬ ਦੀ ਧਰਤੀ ‘ਤੇ 33 ਫੀਸਦੀ ਹਿੱਸੇ ਹਰਿਆਵਲ ਤੇ ਜੰਗਲ ਕਰਕੇ ਪੰਜਾਬ ਦਾ ਵਾਤਾਵਰਣ ਖੁਸ਼ਹਾਲ ਬਣਾਇਆ ਜਾਵੇਗਾ। ਸ੍ਰੀ ਰਾਕੇਸ਼ ਸ਼ਰਮਾ ਨੇ ਕਲੱਬ ਦੇ ਸਮੂੰਹ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਫਲਦਾਰ ਪੌਦੇ ਉਨ੍ਹਾਂ ਦੇ ਸਟਾਫ ਅਤੇ ਸਿੱਖਿਆਰਥੀਆਂ ਲਈ ਲੰਮੇ ਸਮੇਂ ਲਈ ਫਲ, ਹਵਾ ਤੇ ਪਿਆਰ ਦਿੰਦੇ ਰਹਿਣਗੇ। ਇਸ ਦੇ ਨਾਲ ਕਲੱਬ ਦੇ ਪਹਿਲੀ ਲੇਡੀ ਨਿਤਾਸਾ ਗੁਪਤਾ ਅਤੇ ਡਾ. ਪੂਨਮ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਵਧੀਆ ਸਾਥੀਆਂ ਦਾ ਸਮੂੰਹ ਹੈ ਤੇ ਵਾਤਾਵਰਣ, ਰੋਡ ਸੇਫਟੀ,ਸਿਹਤ, ਸਨਮਾਨ, ਬਿਮਾਰੀਆਂ ਦੀ ਰੋਕਥਾਮ ਲਈ ਹਮੇਸ਼ਾ ਯਤਨ ਕਰਦਾ ਰਹੇਗਾ। ਇਸ ਮੌਕੇ ਡਾ. ਵਿਸ਼ਾਲ ਚੋਪੜਾ, ਕਾਕਾ ਰਾਮ ਵਰਮਾ, ਰਾਸ਼ਟਰਪਤੀ ਅੇਵਾਰਡੀ ਲੈਕਚਰਾਰ ਜਸਵਿੰਦਰ ਸਿੰਘ, ਸਕੂਲ ਦੇ ਸੀ.ਡੀ.ਆਈ ਇਕਬਾਲ ਸਿੰਘ ਤੇ ਸਮੂੰਹ ਮੈਂਬਰ ਹਾਜ਼ਰ ਸਨ।

Be the first to comment

Leave a Reply