ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ‘ਚ ਸਜ਼ਾ ਸੁਣਾਉਂਦੇ ਹੋਏ ਰਾਂਚੀ ਦੀ ਬਿਰਸਾ ਮੁੰਡਾ ਜੇਲ ‘ਚ ਰੱਖਿਆ

ਪਟਨਾ— ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ‘ਚ ਸਜ਼ਾ ਸੁਣਾਉਂਦੇ ਹੋਏ ਰਾਂਚੀ ਦੀ ਬਿਰਸਾ ਮੁੰਡਾ ਜੇਲ ‘ਚ ਰੱਖਿਆ ਗਿਆ ਹੈ। ਲਾਲੂ ਪ੍ਰਸਾਦ ਯਾਦਵ ਨੂੰ ਜੇਲ ‘ਚ ਕੋਈ ਤਕਲੀਫ ਨਾ ਹੋਵੇ, ਇਸ ਗੱਲ ਨੂੰ ਦੇਖਦੇ ਹੋਏ ਉਨ੍ਹਾਂ ਦੇ 2 ਸੇਵਕ ਝੂਠਾ ਕੇਸ ਬਣਾ ਕੇ ਉਨ੍ਹਾਂ ਦੀ ਸੇਵਾ ਲਈ ਜੇਲ ‘ਚ ਪਹੁੰਚ ਗਏ ਹਨ।
ਇਹ ਦੋਵੇਂ ਸੇਵਕ ਰਾਂਚੀ ‘ਚ ਦੁੱਧ ਦਾ ਕਾਰੋਬਾਰ ਕਰਦੇ ਹਨ ਅਤੇ ਲਾਲੂ ਦੇ ਬਹੁਤ ਕਰੀਬੀ ਹਨ। ਲਕਸ਼ਮਣ ਉਨ੍ਹਾਂ ਲਈ ਖਾਣਾ ਬਣਾਉਣ ਦਾ ਕੰਮ ਕਰਦਾ ਹੈ ਤਾਂ ਮਦਨ ਉਨ੍ਹਾਂ ਦੀ ਸੇਵਾ ਕਰਦਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਸੇਵਕਾਂ ਦਾ ਨਾਂ ਮਦਨ ਅਤੇ ਲਕਸ਼ਮਣ ਹੈ। ਮਦਨ ਅਤੇ ਲਕਸ਼ਮਣ ਵੱਲੋਂ ਇਕ ਹੋਰ ਨੌਜਵਾਨ ਦੀ ਮਦਦ ਲੈ ਕੇ ਆਪਣੇ ਉੱਪਰ ਕੁੱਟਮਾਰ ਕਰਨ ਅਤੇ 10 ਹਜ਼ਾਰ ਰੁਪਏ ਲੁੱਟਣ ਦਾ ਦੋਸ਼ ਲਗਾਉਂਦੇ ਹੋਏ ਡੋਰੰਡਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮਾਮਲੇ ‘ਚ ਜਦੋਂ ਥਾਣਾ ਮੁਖੀ ਵੱਲੋਂ ਦੋਸ਼ੀਆਂ ਨੂੰ ਜੇਲ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ, ਉਦੋਂ ਇਨ੍ਹਾਂ ਨੇ ਥਾਣੇ ਜਾ ਕੇ ਖੁਦ ਹੀ ਸਰੰਡਰ ਕਰ ਦਿੱਤਾ। ਦੋਹਾਂ ਦੇ ਖਿਲਾਫ ਆਈ.ਪੀ. ਦੀ ਧਾਰਾ 341, 323, 504, 379, 34 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

Be the first to comment

Leave a Reply

Your email address will not be published.


*