ਲਾਲੂ ਯਾਦਵ ਨੂੰ ਨੂੰ ਮਿਲਿਆਂ ਸੁਪਰੀਮ ਕੋਰਟ ਤੋ ਵੱਡਾ ਝਟਕਾ

ਨਵੀਂ ਦਿੱਲੀ: ਲਾਲੂ ਯਾਦਵ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਤੇ ਚਾਰਾ ਘੁਟਾਲਾ ਨਾਲ ਜੁੜੇ ਇੱਕ ਮਾਮਲੇ ਵਿੱਚ ਸਾਜ਼ਿਸ਼ ਸਮੇਤ ਕਈ ਅਹਿਮ ਧਾਰਾਵਾਂ ਦੁਬਾਰਾ ਬਹਾਲ ਕਰ ਦਿੱਤੀਆਂ ਹਨ। ਝਾਰਖੰਡ ਹਾਈਕੋਰਟ ਨੇ ਚਾਈਬਾਸਾ ਕੋਸ਼ਾਗਾਰ ਤੋਂ 96 ਲੱਖ ਰੁਪਏ ਦੀ ਨਿਕਾਸੀ ਨਾਲ ਜੁੜੇ ਮੁਕੱਦਮੇ ਵਿੱਚ ਲਾਲੂ ਨੂੰ ਰਾਹਤ ਦਿੱਤੀ ਸੀ। ਹੁਣ ਸੁਪਰੀਮ ਕੋਰਟ ਨੇ ਇਹ ਨਵਾਂ ਫ਼ੈਸਲਾ ਸੁਣਾਇਆ ਹੈ।
ਇਸ ਤੋਂ ਪਹਿਲਾਂ ਹਾਈਕੋਰਟ ਨੇ ਕਿਹਾ ਸੀ ਕਿ ਲਾਲੂ ਇਨ੍ਹਾਂ ਧਾਰਾਵਾਂ ਵਿੱਚ ਦੇਵ ਘਰ ਕੋਸ਼ਾਗਾਰ ਤੋਂ ਨਿਕਾਸੀ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ ਹਨ। ਸੀਬੀਆਈ ਨੇ ਇਸ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਦੋਵੇਂ ਮਾਮਲੇ ਵੱਖ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਵੀ ਇਸੇ ਆਧਾਰ ਉੱਤੇ ਹਾਈਕੋਰਟ ਨੇ ਰਾਹਤ ਦਿੱਤੀ ਸੀ। ਇਸ ਖ਼ਿਲਾਫ਼ ਵੀ ਧਾਰਾਵਾਂ ਸੁਪਰੀਮ ਕੋਰਟ ਨੇ ਬਹਾਲ ਕਰ ਦਿੱਤੀਆਂ ਹਨ।
ਲਾਲੂ ਯਾਦਵ ਦੇ ਮੁੱਖ ਮੰਤਰੀ ਰਹਿੰਦੇ ਹੋਏ ਇਹ ਘੁਟਾਲਾ ਹੋਇਆ ਸੀ। ਚਾਰਾ ਘੁਟਾਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਲਾਲੂ ਯਾਦਵ ਨੂੰ ਜੇਲ੍ਹ ਦੀ ਸਜ਼ ਵੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚਾਰਾ ਘੁਟਾਲਾ ਤਹਿਤ ਕੁੱਲ 950 ਕਰੋੜ ਰੁਪਏ ਦੇ ਗ਼ਬਨ ਦਾ ਇਲਜ਼ਾਮ ਲੱਗਾ ਸੀ। ਇਹ ਘੁਟਾਲਾ 1990 ਤੋਂ ਲੈ ਕੇ 1997 ਵਿੱਚ ਹੋਇਆ ਸੀ। ਇਸ ਘੁਟਾਲੇ ਵਿੱਚ ਕਈ ਹੋਰ ਵਿਅਕਤੀਆਂ ਦਾ ਨਾਮ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕਈ ਮੁਲਜ਼ਮ ਤਾਂ ਹੁਣ ਦੁਨੀਆ ਵਿੱਚ ਵੀ ਨਹੀਂ ਹਨ।

Be the first to comment

Leave a Reply