ਲਾਲ ਬੱਤੀ ਕਲਚਰ ‘ਤੇ ਮੋਦੀ ਦਾ ਸਟੈਂਡ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਲਾਲ ਬੱਤੀ ਕਲਚਰ ਇਸ ਲਈ ਖ਼ਤਮ ਕੀਤਾ ਹੈ ਤਾਂ ਕਿ ਵੀਵੀਆਈਪੀ ਕਲਚਰ ਲੋਕਾਂ ਦੀ ਮਾਨਸਿਕਤਾ ‘ਚੋਂ ਨਿਕਲ ਸਕੇ। ਮੋਦੀ ਇਸ ਮੌਕੇ ਆਪਣੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਬਾਰੇ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਉਹ ਮਾਨਸਿਕਤਾ ਨੂੰ ਬਦਲਣਾ ਜ਼ਰੂਰੀ ਹੈ ਜੋ ਸਾਡੇ ਦੇਸ਼ ‘ਚ ਭੇਦਭਾਵ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਨਵਾਂ ਭਾਰਤ ਬਣਾਉਣ ਹੈ ਤੇ ਅਸੀਂ ਇਸੇ ਲਈ ਹੀ ਹਰ ਵਿਅਕਤੀ ਨੂੰ ਅਹਿਮ ਮੰਨ ਰਹੇ ਹਾਂ।” ਉਨ੍ਹਾਂ ਮਹਾਰਾਸ਼ਟਰ ਤੇ ਗੋਆ ਰਾਜ ਬਣਨ ਦੇ ਦਿਵਸ ਸਬੰਧੀ ਵਧਾਈਆਂ ਦਿੱਤੀਆਂ।
 ਉਨ੍ਹਾਂ ਵਾਤਾਵਰਨ ‘ਚ ਆ ਰਹੀਆਂ ਤਬਦੀਲੀਆਂ ਬਾਰੇ ਕਿਹਾ ਕਿ ਗਰਮੀ ਲਗਾਤਾਰ ਵਧ ਰਹੀ ਹੈ ਸਾਨੂੰ ਚਿੜੀਆਂ ਨੂੰ ਬਚਾਉਣ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਭੋਜਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ ਜੋ ਗਰੀਬਾਂ ਲਈ ਰੋਟੀਆਂ ਦਾ ਪ੍ਰਬੰਧ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੇ ਖੇਡ ਮੈਦਾਨਾਂ ‘ਚ ਜ਼ਰੂਰ ਜਾਣ ਤਾਂ ਕਿ ਭਾਰਤ ਤੰਦਰੁਸਤ ਦੇਸ਼ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਡਿਟੀਜਲ ਬਣਾਉਣ ਬਹੁਤ ਜ਼ਰੂਰੀ ਹੈ।

Be the first to comment

Leave a Reply

Your email address will not be published.


*