ਲਾਸ ਵੇਗਾਸ ਹਮਲੇ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ: ਐਫਬੀਆਈ

ਲਾਸ ਵੇਗਾਸ  –  ਅਮਰੀਕਾ ਦੇ ਲਾਸ ਵੇਗਾਸ ਵਿਚ ਗੋਲੀਬਾਰੀ ਦੀ ਭਿਆਨਕ ਘਟਨਾ ਕਾਰਨ ਕੌਮਾਂਤਰੀ ਅੱਤਵਾਦੀ ਸਮੂਹਾਂ ਦਾ ਕਿਸੇ ਤਰ੍ਹਾਂ ਦਾ ਸਬੰਧ ਹੁਣ ਤੱਕ ਨਹੀਂ ਦੇਖਿਆ ਗਿਆ ਹੈ।  ਹਮਲੇ ਵਿਚ ਘੱਟ ਤੋਂ ਘੱਟ 58 ਲੋਕ ਮਾਰੇ ਗਏ ਅਤੇ 500 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਸਲਾਮਿਕ ਸਟੇਟ ਦੀ ਕੂੜ ਪ੍ਰਚਾਰ ਏਜੰਸੀ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਪੁਲਿਸ ਨੇ ਕਿਹਾ ਕਿ ਸਟੀਫਨ ਪੈਡੌਕ ਨਾਂ ਦੇ ਵਿਅਕਤੀ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ। ਐਫਬੀਆਈ ਦੇ ਲਾਸ ਵੇਗਾਸ ਦਫ਼ਤਰ ਦੇ ਇੰਚਾਰਜ ਆਰੋਨ ਰਾਊਸ ਨੇ ਕਿਹਾ ਕਿ ਜਿਵਂ ਹੀ ਇਹ ਘਟਨਾ ਸਾਹਮਣੇ ਆਈ ਤਾਂ ਅਸੀਂ ਇਸ ਨਤੀਜੇ ‘ਤੇ ਪਹੁੰਚੇ ਕਿ ਇਸ ਘਟਨਾ ਦਾ ਕੌਮਾਂਤਰੀ ਅੱਤਵਾਦੀ ਜੱਥੇਬੰਦੀ ਨਾਲ ਕੋਈ ਸਬੰਧ ਨਹੀਂਂ ਹੈ। ਲਾਸ ਵੇਗਾਸ ਵਿਚ ਸੰਗੀਤ ਸਮਾਰੋਹ ਦੇ ਦੌਰਾਨ ਅੰਨ੍ਹੇਵਾਹ ਫਾਇਰਿੰਗ ਕਰਕੇ 59 ਲੋਕਾਂ ਦੀ ਜਾਨ ਲੈਣ ਵਾਲੇ ਸਟੀਫਨ ਪੈਡੌਕ ਨੇ ਕੁਝ ਦਿਨ ਪਹਿਲਾਂ ਹੀ 1 ਲੱਖ ਡਾਲਰ ਦੀ ਵੱਡੀ ਰਕਮ ਫਿਲੀਪੀਂਸ ਭੇਜੀ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪਤਾ ਚਲਿਆ ਹੈ ਕਿ 64 ਸਾਲਾ ਪੈਡੌਕ ਨੇ ਅਪਣੀ ਗਰਲਫਰੈਂਡ ਨੂੰ ਇਹ ਰਕਮ ਭੇਜੀ ਸੀ। ਪੁਲਿਸ ਹੁਣ ਤੱਕ ਇਹ ਪਤਾ ਲਗਾਉਣ ਵਿਚ ਨਾਕਾਮਯਾਂਬ ਰਹੀ ਹੈ ਕਿ ਆਖਰ ਕਿਸ ਕਾਰਨ ਕਰਕੇ ਪੈਡੌਕ ਨੇ ਇਸ ਭਿਆਨਕ ਹਮਲੇ ਨਰਸੰਹਾਰ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਅਧਿਕਾਰੀ ਉਸ ਦੇ ਵਿੱਤੀ ਲੈਣ ਦੇਣ ‘ਤੇ ਧਿਆਨ ਦੇ ਰਹੇ ਹਨ, ਜੋ ਜੂਆ ਖੇਡਣ ਦਾ ਆਦੀ ਸੀ।

Be the first to comment

Leave a Reply