ਲਿਫਾਫੇ ਬਣਾਉਣ ਵਾਲੀ ਅਮਰਸਨ ਪਾਲੀਮਰ ਵਿਚ ਸੋਮਵਾਰ ਨੂੰ ਲੱਗੀ ਅੱਗ 70 ਘੰਟੇ ਗੁਜ਼ਰ ਜਾਣ ‘ਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ

ਲੁਧਿਆਣਾ- ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਅਮਰਸਨ ਪਾਲੀਮਰ ਵਿਚ ਸੋਮਵਾਰ ਨੂੰ ਲੱਗੀ ਅੱਗ 70 ਘੰਟੇ ਗੁਜ਼ਰ ਜਾਣ ‘ਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ।ਬੁੱਧਵਾਰ ਨੂੰ ਵੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਅੱਗ ‘ਤੇ ਕਾਬੂ ਪਾਉਂਦੀਆਂ ਦਿਖਾਈ ਦਿੱਤੀਆਂ। ਅੱਗ ਦੀਆਂ ਲਪਟਾਂ ਨਿਕਲਣ ਕਾਰਨ ਬਚਾਅ ਕਾਰਜਾਂ ਵਿਚ ਜੁਟੀਆਂ ਟੀਮਾਂ ਨੂੰ ਹਰ ਅੱਧੇ ਘੰਟੇ ਬਾਅਦ ਕੰਮ ਬੰਦ ਕਰਨਾ ਪੈ ਰਿਹਾ ਸੀ। ਤੀਜੇ ਦਿਨ ਵੀ ਮਲਬੇ ਵਿਚ ਫਸੇ ਤਿੰਨ ਫਾਇਰ ਕਰਮਚਾਰੀਆਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਨੇ ਮੰਗਲਵਾਰ ਸ਼ਾਮ 7 ਵਜੇ ਐੱਸ. ਐੱਫ. ਓ. ਰਜਿੰਦਰ ਸ਼ਰਮਾ ਦੀ ਲਾਸ਼ ਮਲਬੇ ਥੱਲਿਓਂ ਬਾਹਰ ਕੱਢੀ ਸੀ, ਜਿਸ ਤੋਂ ਬਾਅਦ ਤੋਂ 30 ਘੰਟੇ ਦਾ ਸਮਾਂ ਗੁਜ਼ਰ ਜਾਣ ‘ਤੇ ਵੀ ਕੋਈ ਵੀ ਲਾਸ਼ ਸਾਹਮਣੇ ਨਹੀਂ ਆਈ ਹੈ। ਫਾਇਰ ਕਰਮਚਾਰੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਚਿਹਰੇ ‘ਤੇ ਚਿੰਤਾ ਸਾਫ ਦੇਖੀ ਜਾ ਸਕਦੀ ਹੈ। ਬੁੱਧਵਾਰ ਨੂੰ ਦੋ ਦਿਨਾਂ ਤੋਂ ਮਲਬਾ ਚੁੱਕ ਰਹੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਮਲਬੇ ਦੇ ਉੱਪਰ ਲੋਹੇ ਦੇ ਸਰੀਏ ਦਾ ਜਾਲ ਵਿਛ ਗਿਆ, ਜਿਸ ਕਾਰਨ ਕੰਮ ਦੀ ਰਫਤਾਰ ਅੱਧੀ ਰਹਿ ਗਈ।

Be the first to comment

Leave a Reply