ਲਿੰਕ ਨਹਿਰ ਬਾਰੇ ਕੈਪਟਨ ਦਾ ਸਟੈਂਡ ਬਿਲਕੁਲ ਦਰੁਸਤ- ਸਹੋਤਾ, ਗਿੱਲ ਤੇ ਘੁੰਮਣ

ਕੈਲੀਫੋਰਨੀਆ (ਬਿਊਰੋ ਸਰਵਿਸ)- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਸਤਲੁਜ ਯਮਨਾ ਲਿੰਕ ਨਹਿਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੰਜਾਬ ਦਾ ਪੱਖ ਰਖਦਿਆਂ ਸਪਸ਼ਟ ਕੀਤਾ ਹੈ ਕਿ ਰਾਜ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਹੀ ਹੋਰ ਕਿਸੇ ਨੂੰ ਪਾਣੀ ਦੇਣ ਬਾਰੇ ਸੋਚਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ ਤੇ ਦਰਿਆਵਾਂ ਵਿਚ ਵੀ ਪਾਣੀ ਘਟਿਆ ਹੈ। ਇਸ ਲਈ ਪਹਿਲਾਂ ਇਹ ਪਤਾ ਲਾਇਆ ਜਾਵੇ ਕਿ ਪਾਣੀ ਦੀ ਉਪਲਬੱਧ ਮਾਤਰਾ ਕਿੰਨੀ ਹੈ। ਕੈਪਟਨ ਵੱਲੋਂ ਪਾਣੀਆਂ ਬਾਰੇ ਲਏ ਗਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਾਂਗਰਸ ਆਗੂਆਂ ਸ੍ਰੀ ਪਾਲ ਸਹੋਤਾ, ਸੁੱਖੀ ਘੁੰਮਣ ਤੇ ਰਾਣਾ ਗਿੱਲ ਨੇ ਕਿਹਾ ਹੈ ਕਿ ਸਮੁੱਚੇ ਪੰਜਾਬੀ ਤੇ ਹੋਰ ਨਿਆਂ ਪਸੰਦ ਲੋਕ ਇਸ ਮੁੱਦੇ ‘ਤੇ ਕੈਪਟਨ ਦੇ ਨਾਲ ਖੜੇ ਹਨ। ਆਗੂਆਂ ਨੇ ਹੋਰ ਕਿਹਾ ਹੈ ਕਿ ਹਰਿਆਣਾ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਪਾਰਟੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਡਰਾਮਾ ਕਰ ਰਹੀ ਹੈ। 10 ਜੁਲਾਈ ਨੂੰ ਪੰਜਾਬ ਤੋਂ ਆਉਣ ਵਾਲੇ ਵਾਹਣਾਂ ਨੂੰ ਰੋਕਕੇ ਇਸ ਪਾਰਟੀ ਨੇ ਦੋਵਾਂ ਰਾਜਾਂ ਦੇ ਲੋਕਾਂ ਵਿਚਾਲੇ ਸੋਚੀ ਸਮਝੀ ਸਾਜਿਸ਼ ਤਹਿਤ ਟਕਰਾਅ ਤੇ ਤਨਾਅ ਪੈਦਾ ਕਰਨ ਦਾ ਯਤਨ ਕੀਤਾ ਹੈ। ਇਨੈਲੋ ਨਾਲ ਬਾਦਲ ਪਰਿਵਾਰ ਦੀ ਵੀ ਪੂਰੀ ਸਾਂਝ ਹੈ। ਇਸ ਲਈ ਇਸ ਸਾਜਿਸ਼ ਵਿਚ ਬਾਦਲ ਪਰਿਵਾਰ ਦੇ ਵੀ ਸ਼ਾਮਿਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਹੋਰ ਕਿਹਾ ਹੈ ਕਿ  ਕਿਸਾਨਾਂ ਦੇ ਕਰਜੇ ਮੁਆਫ ਕਰਨ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੇ ਪੈਸੇ ਵਧਾਉਣ ਸਮੇਤ ਹੋਰ ਅਨੇਕਾਂ ਫੈਸਲੇ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਥਨੀ ਤੇ ਕਰਨੀ ਦੇ ਪੂਰੇ ਹਨ। ਆਗੂਆਂ ਨੇ ਕਿਹਾ ਹੈ ਕਿ ਇਸ ਵਾਰ ਕਣਕ ਤੇ ਹਾੜੀ ਦੀਆਂ ਹੋਰ ਫਸਲਾਂ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ ਤੇ ਇਨ•ਾਂ ਫਸਲਾਂ ਦੀ ਅਦਾਇਗੀ ਵੀ ਨਾਲੋ ਨਾਲ ਕੀਤੀ ਗਈ ਹੈ ਜਦ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋ ਗਿਆ ਸੀ। ਆਗੂਆਂ ਨੇ ਕਿਹਾ ਹੈ ਕਿ ਨੌਕਰੀਆਂ ਵਿਚ ਔਰਤਾਂ ਲਈ 33% ਸੀਟਾਂ ਰਾਖਵੀਆਂ ਕਰਕੇ ਕੈਪਟਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਬਜਟ ਵਿਚ ਖੇਤੀ ਖੇਤਰ, ਸਿੱਖਿਆ, ਸਨਅਤੀ ਖੇਤਰ, ਰੁਜ਼ਗਾਰ ਤੇ ਸ਼ਹਿਰੀ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹਨ। ਮੁਖ ਮੰਤਰੀ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਮੁੱਦੇ ‘ਤੇ ਵੀ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ।

Be the first to comment

Leave a Reply