ਲਿੰਨਜ਼ੀ, ਕੈਨੀਫੋਰਨੀਆ ’15 ਦਸੰਬਰ ਨੂੰ ਕ੍ਰਿਸਮਿਸ ਮੌਕੇ ਸਿੱਖ ਭਾਈਚਾਰੇ ਵਲੋਂ ਲੰਗਰ ਲਗਾਉਣ ਸਬੰਧੀ ਮੀਟਿੰਗ 

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) – ਲਿੰਨਜ਼ੀ ਸ਼ਹਿਰ ‘ਚ ਬਣੇ ਲਾਖਨ ਫਾਰਮ ‘ਤੇ ਅੱਜ਼ ਸਿੱਖ ਭਾਈਚਾਰੇ ਵਲੋਂ ਇਕ ਮੀਟਿੰਗ ਕਰਕੇ 15 ਦਸੰਬਰ ਨੂੰ ਕ੍ਰਿਸਮਿਸ ਮੌਕੇ ਲੰਗਰ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸ: ਹਰਭਜਨ ਸਿੰਘ ਵਰਿਆਣਾ, ਅਵਤਾਰ ਸਿੰਘ ਸਰਾਏ, ਸੇਵਾ ਸਿੰਘ ਬੈਂਸ,ਰਾਜ ਸਿੰਘ, ਬਲਜੀਤ ਸਿੰਘ ਖਾਲਸਾ, ਸਤਨਾਮ ਸਿੰਘ, ਜਰਨੈਲ ਸਿੰਘ, ਹਰਵਿੰਦਰ ਸਿੰਘ ਸਰਾਏ, ਜਸਕਰਨ ਸਿੰਘ ਵਰਿਆਣਾ, ਅਰਵਿੰਦਰ ਲਾਖਨ ਆਦਿ ਸਿੱਖ ਭਾਈਚਾਰੇ ਦੇ ਆਗੂ ਸ਼ਾਮਿਲ ਹੋਏ। ਇਸ ਮੌਕੇ ਉਪਰੋਕਤ ਆਗੂਆਂ ਨੇ ਫੈਸਲਾ ਲਿਆ ਕਿ ਲਿੰਨਜ਼ੀ ਸਿੱਖ ਕਮਿਊਨਿਟੀ ਦੇ ਬੈਨਰ ਹੇਠ ਕ੍ਰਿਸਮਿਸ ਪਰੇਡ ਮੌਕੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਗੁਰੂ ਕਾ ਲੰਗਰ ਲਗਾਇਆ ਜਾਵੇਗਾ, ਉਥੇ ਬੱਚਿਆਂ ਨੂੰ ਵੱਖ ਵੱਖ ਤਰਾਂ ਦੇ ਆਕਰਸ਼ਿਤ ਤੋਹਫ਼ੇ ਤੇ ਹੋਰ ਲੋੜਵੰਦਾਂ ਨੂੰ ਸਹਾਇਤਾ ਸਮੱਘਰੀ ਵੀ ਭੇਂਟ ਕੀਤੀ ਜਾਵੇਗੀ। ਉਪਰੋਕਤ ਆਗੂਆਂ ਦੇ ਦੱਸਿਆ ਕਿ ਜਿੱਥੇ ਇਸ ਮੌਕੇ ਆਪਣੇ ਵਿਰਸੇ ਸਬੰਧੀ ਇੱਥੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ, ਉਥੇ ਸਾਡੇ ਗੁਰੂਆਂ ਵਲੋਂ ਸਿੱਖ ਧਰਮ ਲਈ ਦਿੱਤੀਆਂ ਕੁਰਬਾਨੀਆਂ, ਸਾਡੇ ਗੁਰੂਆਂ ਵਲੋਂ ਦਰਸਾਏ ਮਾਰਗ ਅਤੇ ਸਿੱਖ ਧਰਮ ਦੀ ਮੁੱਢਲੀ ਪਹਿਚਾਣ ਸਬੰਧੀ ਵੀ ਇੱਥੇ ਦੇ ਲੋਕਾਂ ਨੂੰ ਦੱਸਿਆ ਜਾਵੇਗਾ।

Be the first to comment

Leave a Reply