ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ

ਪਟਿਆਲਾ : ਪਟਿਆਲਾ ਵਿਖੇ ਲੁਧਿਆਣਾ ਜਿਲ•ੇ ਵਿਚੋਂ ਆ ਕੇ ਵਸਣ ਵਾਲੇ ਵਿਅਕਤੀਆਂ ਦੀ ”ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ” ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਅਜੀਤ ਨਗਰ ਵਿਚ ਸ੍ਰੀ ਸੁਖਦੇਵ ਮਹਿਤਾ ਦੇ ਘਰ ਵਿਖੇ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਤ ਕੀਤੀ ਜਾਣ ਵਾਲੀ ਟੈਲੀਫ਼ੋਨ ਡਾਇਰੈਕਟਰੀ ਦਾ ਘੇਰਾ ਵਿਸ਼ਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਸਥਾ ਦੇ ਮੈਂਬਰਾਂ ਦੀ ਗਿਣਤੀ 300 ਤੱਕ ਪਹੁੰਚ ਗਈ ਹੈ। ਮੈਂਬਰਾਂ ਦੀ ਸਹੂਲਤ ਲਈ ਡਾਇਰੈਕਟਰੀ ਵਿਚ ਸਥਾਨਕ ਮਹੱਤਵਪੂਰਨ ਵਿਅਕਤੀਆਂ ਜਿਨ•ਾਂ ਵਿਚ ਕਮਿਸ਼ਨਰ ਪਟਿਆਲਾ ਡਵੀਜਨ, ਡਿਪਟੀ ਕਮਿਸ਼ਨਰ ਅਤੇ ਹੋਰ ਸਿਵਲ ਅਧਿਕਾਰੀ ਅਤੇ ਆਈ ਜੀ ਪੁਲਿਸ, ਡੀ.ਆਈ.ਜੀ., ਐਸ.ਐਸ.ਪੀ. ਅਤੇ ਹੋਰ ਪੁਲਿਸ ਅਧਿਕਾਰੀਆਂ, ਸਰਕਾਰੀ ਅਤੇ ਪ੍ਰਾਈਵੇਟ ਹਸਪਾਤਾਲਾਂ ਅਤੇ ਹੋਰ ਅਜਿਹੀਆਂ ਸੰਸਥਾਵਾਂ ਅਤੇ ਦਫ਼ਤਰ ਜਿਨ•ਾਂ ਦਾ ਆਮ ਲੋਕਾਂ ਨਾਲ ਵਾਹ ਵਾਸਤਾ ਰਹਿੰਦਾ ਹੈ ਦੇ ਟੈਲੀਫ਼ੋਨ ਨੰਬਰ ਵੀ ਸ਼ਾਮਲ ਕੀਤੇ ਜਾਣਗੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅਗਲੇ ਹਫ਼ਤੇ ਇਹ ਡਾਇਰੈਕਟਰੀ ਪ੍ਰਕਾਸ਼ਤ ਹੋਣ ਲਈ ਪ੍ਰੈਸ ਵਿਚ ਭੇਜ ਦਿੱਤੀ ਜਾਵੇਗੀ, ਜਿਹੜੇ ਵਿਅਕਤੀ ਆਪਣੇ ਨਾਮ ਇਸ ਡਾਇਰੈਕਟਰੀ ਵਿਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ, ਉਹ 94178 13072 ਨੰਬਰ ਤੇ ਵਟਸ-ਅਪ ਕਰ ਸਕਦੇ ਹਨ। ਸਥਾਨਕ ਹਸਪਤਾਲ ਵੀ ਆਪਣੇ ਨੰਬਰ ਭੇਜ ਸਕਦੇ ਹਨ। ਇਸ ਮੀਟਿੰਗ ਵਿਚ ਸਰਬ ਸ੍ਰੀ ਸੁਖਦੇਵ ਮਹਿਤਾ, ਰੌਣੀ ਪੈਟਰੋਲ ਪੰਪ ਵਾਲੇ, ਇੰਦਰਜੀਤ ਸਿੰਘ ਬੋਪਾਰਾਇ ਸਾਬਕਾ ਡਿਪਟੀ ਮੇਅਰ ਨਗਰ ਨਿਗਮ ਪਟਿਆਲਾ, ਅਸ਼ੋਕ ਰੌਣੀ ਡਿਪਟੀ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਵਿਭਾਗ ਪੰਜਾਬ, ਕੁਲਦੀਪ ਸਿੰਘ ਸੇਖ਼ੋਂ ਸਾਬਕਾ ਇਨਸਪੈਕਟਰ ਪੁਲਿਸ, ਸੁਰਜੀਤ ਸਿੰਘ ਏ ਐਸ.ਆਈ, ਰਿਸ਼ਵ ਮਹਿਤਾ ਵਿਦਆਰਥੀ ਨੇਤਾ ਅਤੇ ਉਜਾਗਰ ਸਿੰਘ ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸ਼ਾਮਲ ਹੋਏ।

Be the first to comment

Leave a Reply