ਲੁਧਿਆਣਾ ਵਿਚ ਇਕ ਫੈਕਟਰੀ ਦੇ ਡਿੱਗਣ ਦੀ ਘਟਨਾ ਤੇ ਖਹਿਰਾ ਨੇ ਮੰਗ ਕੀਤੀ ਕਿ ਇਸ ਹਾਦਸੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ

ਚੰਡੀਗੜ੍ਹ-  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਸਾਹਮਣੇ ਮੰਨਿਆ ਸੀ ਕਿ ਸਿਰਫ ਸੰਮਨ ਜਾਰੀ ਹੋਣਾ ਗੁਨਾਹ ਸਾਬਤ ਨਹੀਂ ਕਰਦਾ, ਉਥੇ ਹੀ ਦੂਸਰੇ ਪਾਸੇ ਉਨ੍ਹਾਂ ‘ਤੇ ਦਬਾਅ ਪਾ ਕੇ ਬਿਆਨ ਬਦਲਵਾਇਆ ਗਿਆ ਹੈ। ਖਹਿਰਾ ਮੰਗਲਵਾਰ ਨੂੰ ਆਪਣੀ ਰਿਹਾਇਸ਼ ‘ਤੇ ਇਸਤਰੀ ਅਕਾਲੀ ਦਲ ਵਲੋਂ ਧਰਨਾ ਦੇਣ ਦਾ ਯਤਨ ਕਰ ਰਹੇ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਕਿਹਾ ਕਿ ਉਨ੍ਹਾਂ ‘ਤੇ ਤਾਂ ‘ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਵਾਲੀ ਕਹਾਵਤ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। 5 ਸਾਲ ਦੀ ਸਜ਼ਾ ਯਾਫ਼ਤਾ ਬੀਬੀ ਜਗੀਰ ਕੌਰ ਦੇ ਮੂੰਹੋਂ ਨੈਤਿਕਤਾ ਦੀ ਗੱਲ ਸੁਣਨਾ ਵੀ ਪਾਪ ਹੈ। ਅਕਾਲੀ-ਭਾਜਪਾ ਵਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਰਾਜਪਾਲ ਨਾਲ ਪ੍ਰਸਤਾਵਿਤ ਮੁਲਾਕਾਤ ਸਬੰਧੀ ਪੁੱਛੇ ਜਾਣ ‘ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਹੋ ਕਿ ਰਾਜਪਾਲ ਨਹੀਂ ਰਾਸ਼ਟਰਪਤੀ ਨੂੰ ਮਿਲਣ ਦੀ ਮੰਗ ਕਰਨ। ਖਹਿਰਾ ਨਾ ਤਾਂ ਇਨ੍ਹਾਂ ਦਲਾਂ, ਜੋ ਨੈਤਿਕਤਾ ਦੇ ਮਾਮਲੇ ‘ਚ ਦੋਹਰੇ ਮਾਪਦੰਡ ਅਪਣਾਉਂਦੇ ਰਹੇ ਹਨ, ਤੋਂ ਨੈਤਿਕਤਾ ਦਾ ਪਾਠ ਪੜ੍ਹੇਗਾ ਤੇ ਨਾ ਹੀ ਇਨ੍ਹਾਂ ਦੀ ਮੰਗ ‘ਤੇ ਅਸਤੀਫਾ ਦੇਵੇਗਾ, ਜਿਸ ਨੇ ਜੋ ਕਰਨਾ ਹੈ ਕਰ ਲਵੇ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਨੈਤਿਕਤਾ ਦੇ ਮੁੱਦਿਆਂ ‘ਤੇ ਦੀਵਾਲੀਆ ਹੋ ਗਿਆ ਹੈ। ਰਾਜ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਪਿਛਲੇ 4 ਸਾਲ ਤੋਂ ਕੀਮਤਾਂ ਵਿਚ ਵਾਧੇ ਦੀ ਦਰਕਾਰ ਹੈ, ਗੈਰ-ਕਾਨੂੰਨੀ ਖਨਨ ਜਾਰੀ ਹੈ ਪਰ ਅਕਾਲੀ ਦਲ ਇਹ ਮੁੱਦੇ ਉਠਾਉਣ ਦੀ ਬਜਾਏ ਸਿਰਫ਼ ਮੈਨੂੰ ਹੀ ਟਾਰਗੇਟ ਕਰ ਰਿਹਾ ਹੈ ਪਰ ਉਨ੍ਹਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਲੁਧਿਆਣਾ ਵਿਚ ਇਕ ਫੈਕਟਰੀ ਦੇ ਡਿੱਗਣ ਦੀ ਘਟਨਾ ‘ਤੇ ਦੁੱਖ ਜਤਾਉਂਦਿਆਂ ਖਹਿਰਾ ਨੇ ਮੰਗ ਕੀਤੀ ਕਿ ਇਸ ਹਾਦਸੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ।

Be the first to comment

Leave a Reply