ਲੋਕਸਭਾ ‘ਚ ਅੱਜ ਉਸ ਸਮੇਂ ਹੱਸੀ ਛੁੱਟ ਗਈ ਜਦੋਂ ਪ੍ਰਧਾਨ ਸੁਮਿਤਰਾ ਮਹਾਜਨ ਦੇ ਨਾਮ ਪੁਕਾਰਿਆ

ਨਵੀਂ ਦਿੱਲੀ— ਲੋਕਸਭਾ ‘ਚ ਅੱਜ ਉਸ ਸਮੇਂ ਹੱਸੀ ਛੁੱਟ ਗਈ ਜਦੋਂ ਪ੍ਰਧਾਨ ਸੁਮਿਤਰਾ ਮਹਾਜਨ ਦੇ ਨਾਮ ਪੁਕਾਰਨ ਦੇ ਬਾਵਜੂਦ ਕਾਂਗਰਸ ਮੈਂਬਰ ਡਾ.ਥੋਕਚੋਮ ਮੀਨੀਆ ਖੜ੍ਹੇ ਨਹੀਂ ਹੋਏ ਅਤੇ ਉਨ੍ਹਾਂ ਦੇ ਇਸ ਦਾ ਕਾਰਨ ਇਹ ਦੱਸਿਆ ਕਿ ਹਿੰਦੀ ਸਮਝ ‘ਚ ਨਾ ਆਉਣ ਕਾਰਨ ਉਹ ਆਪਣਾ ਨਾਮ ਸੁਣ ਨਹੀਂ ਸਕੇ। ਪ੍ਰਧਾਨ ਨੇ ਮਣੀਪੁਰ ਤੋਂ ਸੰਸਦ ਮੀਨੀਆ ਦਾ ਨਾਮ ਪੁਕਾਰਿਆ ਪਰ ਉਹ ਤੁਰੰਤ ਖੜ੍ਹੇ ਨਹੀਂ ਹੋਏ। ਬਾਅਦ ‘ਚ ਜਦੋਂ ਉਹ ਖੜ੍ਹੇ ਹੋਏ ਤਾਂ ਮਹਾਜਨ ਨੇ ਪੁੱਛਿਆ ਕਿ ਸਦਨ ‘ਚ ਮੌਜੂਦ ਹੋਣ ਅਤੇ ਨਾਮ ਪੁਕਾਰੇ ਜਾਣ ਦੇ ਬਾਵਜੂਦ ਉਹ ਖੜ੍ਹੇ ਕਿਉਂ ਨਹੀਂ ਹੋਏ।
ਇਸ ‘ਤੇ ਮੀਨੀਆ ਨੇ ਕਿਹਾ ਕਿ ਮੈਨੂੰ ਤੁਹਾਡੀ ਹਿੰਦੀ ਸਮਝਣ ‘ਚ ਮੁਸ਼ਕਲ ਹੁੰਦੀ ਹੈ। ਇਸ ‘ਤੇ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਨਾਮ ਪੁਕਾਰਿਆ ਹੈ। ਨਾਮ ਤਾਂ ਨਾਮ ਹੈ। ਇਸ ‘ਚ ਹਿੰਦੀ-ਅੰਗਰੇਜ਼ੀ ਦਾ ਸਵਾਲ ਕਿੱਥੋ ਆ ਗਿਆ। ਕੀ ਅੰਗਰੇਜ਼ੀ ‘ਚ ਨਾਮ ਵੱਖ ਹੋ ਜਾਵੇਗਾ। ਪ੍ਰਧਾਨ ਦੇ ਇਹ ਕਹਿੰਦੇ ਹੀ ਸਦਨ ‘ਚ ਹੱਸੀ ਦਾ ਮਾਹੌਲ ਹੋ ਗਿਆ।

Be the first to comment

Leave a Reply