ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ – ਐਸ.ਡੀ.ਐਮ

ਭਿੱਖੀਵਿੰਡ -ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਗਈ ਸਬ ਡਵੀਜਨ ਭਿੱਖੀਵਿੰਡ ਦੇ ਨਵੇਂ ਆਏ ਐਸ.ਡੀ.ਐਮ ਮੈਡਮ ਅਨੂਪ੍ਰੀਤ ਕੌਰ ਨੇ ਨਾਇਬ ਤਹਿਸੀਲਦਾਰ ਦਫਤਰ ਭਿੱਖੀਵਿੰਡ ਵਿਖੇ ਪਹੰੁਚ ਕੇ ਨਾਇਬ ਤਹਿਸੀਲਦਾਰ ਗੁਰਬਿੰਦਰ ਸਿੰਘ ਜੰਮੂ ਦੀ ਹਾਜਰੀ ਵਿਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਮੈਡਮ ਅਨੂਪ੍ਰੀਤ ਕੌਰ ਨੇ ਕਿਹਾ ਕਿ ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ 150 ਤੋਂ ਉਪਰ ਪਿੰਡਾਂ ਤੇ ਕਸਬਿਆਂ ਦੇ ਮਾਲ ਮਹਿਕਮੇ ਨਾਲ ਸੰਬੰਧਿਤ ਕੰਮਾਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਭਿੱਖੀਵਿੰਡ ਵਿਖੇ ਬੈਠ ਕੇ ਹੱਲ ਕੀਤਾ ਜਾਵੇਗਾ। ਐਸ.ਡੀ.ਐਮ ਦੇ ਰੈਗੂਲਰ ਦਫਤਰ ਸੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਦਫਤਰ ਦਾ ਜਲਦੀ ਹੀ ਪ੍ਰਬੰਧ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆ ਸਕੇ। ਦੱਸਣਯੋਗ ਹੈ ਕਿ ਰੈਗੂਲਰ ਦਫਤਰ ਨਾ ਹੋਣ ਕਾਰਨ ਐਸ.ਡੀ.ਐਮ ਦੇ ਬੈਠਣ ਲਈ ਨਾਇਬ ਤਹਿਸੀਲਦਾਰ ਦਫਤਰ ਵਿਖੇ ਆਰਜੀ ਦਫਤਰ ਬਣਾਇਆ ਗਿਆ, ਜਿਥੇ ਐਸ.ਡੀ.ਐਮ ਬੈਠ ਕੇ ਆਪਣੇ ਪ੍ਰਸ਼ਾਸ਼ਨਿਕ ਕੰਮ ਕਰਨਗੇ। ਇਸ ਮੌਕੇ ਨਾਇਬ ਤਹਿਸੀਲਦਾਰ ਭਿੱਖੀਵਿੰਡ ਗੁਰਬਰਿੰਦਰ ਸਿੰਘ ਜੰਮੂ, ਆਰ.ਸੀ ਦਿਲਬਾਗ ਸਿੰਘ, ਦਵਿੰਦਰ ਸਿੰਘ, ਕਲਰਕ ਗੁਰਦੇਵ ਸਿੰਘ ਆਦਿ ਹਾਜਰ ਸਨ।