ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹੈ ਦਿਲਜੀਤ ਦਾ ਗੀਤ

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਜਗਤ ‘ਚ ਲੋਹਾ ਮਨਵਾਉਣ ਵਾਲੇ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਆਉਣ ਵਾਲੀ  ਪੰਜਾਬੀ ਫਿਲਮ ‘ਸੁਪਰ ਸਿੰਘ’ ਦਾ ਗੀਤ ‘ਹੋ ਗਿਆ ਟੱਲੀ’ 28 ਮਈ ਨੂੰ ਰਿਲੀਜ਼ ਹੋਇਆ ਸੀ, ਜਿਸ ‘ਚ ਦਿਲਜੀਤ ਦੁਸ਼ਾਂਝ ਅਤੇ ਸੋਨਮ ਬਾਜਵਾ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਗੀਤ ਨੂੰ ਦਿਲਜੀਤ ਨੇ ਖੁਦ ਗਾਇਆ ਹੈ। ਇਹ ਗੀਤ ਯੂਟਿਊਬ ‘ਚ ਕਾਫੀ ਧਮਾਲਾਂ ਪਾ ਰਿਹਾ ਹੈ। ਇਹ ਗੀਤ 2 ਦਿਨਾਂ ‘ਚ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

Be the first to comment

Leave a Reply