ਲੜਕੀਆਂ ਛੇੜਨ ਵਾਲੇ ਮੁਲਾਜਮਾਂ ਤੇਐਨਐਸਏ ਲਾਊਣ ਦੀ ਤਿਆਰੀ

A woman carrying pepper spray while out at night in Kolkata, India. After the Delhi rape case, many women in the metro cities now carry a pepper spray as a means of self defense. Crimes against women have been going on since centuries. In India, women have been categorically marginalized with various types of repressions enforced upon them. Be it home or outside, an Indian woman is potentially at the risk of being discriminated against, molested, raped and even killed. Until recently, turning a blind eye to such crimes has been the norm in largely gender-biased Indian society. But after the brutal gang rape and subsequent death of the Delhi Physiotherapy student, the so-far-silent middle class has turned vocal.

ਰਾਮਪੁਰ: ਯੂਪੀ ਦੇ ਰਾਮਪੁਰ ਵਿੱਚ ਸ਼ਰੇਆਮ ਦੋ ਲੜਕੀਆਂ ਨਾਲ ਕੀਤੀ ਗਈ ਛੇੜਛਾੜ ਦਾ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਮੁੱਖ ਮੁਲਜ਼ਮ ਸਮੇਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਉੱਤੇ ਦਲਿਤ ਐਕਟ ਵੀ ਲਾਇਆ ਗਿਆ ਹੈ।  ਇਸ ਦੇ ਨਾਲ ਹੀ ਪੁਲਿਸ ਨੇ ਸਾਰੇ ਮੁਲਜ਼ਮਾਂ ਉੱਤੇ ਐਨਐਸਏ ਲਾਉਣ ਦੀ ਤਿਆਰੀ ਵੀ ਕਰ ਲਈ ਹੈ। ਇਸ ਮਾਮਲੇ ਵਿੱਚ ਪੰਜ ਮੁਲਜ਼ਮ ਅਜੇ ਵੀ ਫ਼ਰਾਰ ਹਨ। ਮਾਮਲੇ ਵਿੱਚ ਰਾਮਪੁਰ ਦੇ ਐਸਪੀ ਵਿਪਿਨ ਟਾਂਡਾ ਨੇ ਦੱਸਿਆ ਕਿ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉੱਤੇ ਦਲਿਤ ਐਕਟ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਰਾਮਪੁਰ ਦੇ ਟਾਂਡਾ ਥਾਣਾ ਵਿੱਚ ਕੁਝ ਨੌਜਵਾਨਾਂ ਨੇ ਆਪਣੇ ਦੋਸਤਾਂ ਦੇ ਨਾਲ ਜਾ ਰਹੀਆਂ ਕੁੜੀਆਂ ਨਾਲ ਛੇੜਛਾੜ ਕੀਤੀ। ਨੌਜਵਾਨਾਂ ਨੇ ਨਾ ਸਿਰਫ਼ ਕੁੜੀਆਂ ਨਾਲ ਛੇੜਛਾੜ ਕੀਤੀ ਸਗੋਂ ਉਨ੍ਹਾਂ ਦੇ ਕੱਪੜੇ ਤੱਕ ਵੀ ਫਾੜ ਦਿੱਤੇ। ਇਸ ਤੋਂ ਬਾਅਦ ਕੁੜੀਆਂ ਨੂੰ ਸ਼ਰੇਆਮ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕਰ ਦਿੱਤਾ। ਪੁਲਿਸ ਅਨੁਸਾਰ ਮਾਮਲੇ ਦੇ ਮੁੱਖ ਮੁਲਜ਼ਮ ਸਹਿਨਵਾਜ਼ ਸਮੇਤ 14 ਲੋਕਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ।

Be the first to comment

Leave a Reply