ਲੜਕੀ ਦੀ ਹੱਤਿਆ ਦੇ ਵਿਰੋਧ ‘ਚ ਦੱਖਣੀ ਅਫਰੀਕਾ ‘ਚ ਪ੍ਰਦਰਸ਼ਨ

ਜੋਹਾਨਸਬਰਗ — ਦੱਖਣੀ ਅਫਰੀਕਾ ਵਿਚ ਕਾਰ ਲੁੱਟਣ ਦੀ ਘਟਨਾ ਦੌਰਾਨ ਭਾਰਤੀ ਮੂਲ ਦੀ 9 ਸਾਲਾ ਬੱਚੀ ਦੀ ਮੰਗਲਵਾਰ ਨੂੰ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਦੇ ਵਿਰੋਧ ਵਿਚ ਡਰਬਨ ਦੇ ਭਾਰਤੀ ਉਪਨਗਰ ਚੈਟਸਵਰਥ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਲੜਕੀ ਸਾਦੀਆ ਸੁਖਰਾਜ ਆਪਣੇ ਪਿਤਾ ਨਾਲ ਕਾਰ ਤੋਂ ਸਕੁਲ ਜਾ ਰਹੀ ਸੀ। ਉਸੇ ਦੌਰਾਨ ਤਿੰਨ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬੱਚੀ ਸਮੇਤ ਕਾਰ ਲੈ ਕੇ ਫਰਾਰ ਹੋ ਗਏ। ਪਿੱਛਾ ਕੀਤੇ ਜਾਣ ‘ਤੇ ਅਗਵਾ ਕਰਤਾਵਾਂ ਅਤੇ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਅਗਵਾ ਕਰਤਾਵਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ।