ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ-ਲੜਕੀ ਨੂੰ ਅਗਵਾ ਕਰ ਕੇ ਗੈਸਟ ਹਾਊਸ ‘ਚ ਲਿਜਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਮਾਮਲੇ ‘ਚ ਥਾਣਾ ਨੰ. 3 ਦੀ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਏ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸ਼ਨਪੁਰਾ ਵਾਸੀ ਇਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਬੀ. ਏ.-1 ਦੀ ਵਿਦਿਆਰਥਣ ਹੈ। ਉਹ ਸਵੇਰੇ ਕਾਲਜ ਜਾਣ ਲਈ ਘਰੋਂ ਨਿਕਲੀ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਆਈ-20 ਕਾਰ ‘ਚ ਸਵਾਰ ਪਿੰ੍ਰਸ ਤੇ ਉਸ ਦਾ ਸਾਥੀ ਉਸ ਕੋਲ ਰੁਕੇ ਤੇ ਜਬਰੀ ਉਸ ਨੂੰ ਕਾਰ ‘ਚ ਬਿਠਾ ਲਿਆ। ਇਕ ਨੌਜਵਾਨ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਉਸ ਨੂੰ ਗੈਸਟ ਹਾਊਸ ਲੈ ਗਏ, ਜਿਥੇ ਉਸ ਨਾਲ ਉਨ੍ਹਾਂ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਇੰਸ. ਵਿਜੇ ਕੁੰਵਰਪਾਲ ਦੀ ਅਗਵਾਈ ‘ਚ ਏ. ਐੱਸ. ਆਈ. ਕ੍ਰਿਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕੇਸ ‘ਚ ਨਾਮਜ਼ਦ ਗੋਲਡੀ ਉਰਫ ਪਿੰ੍ਰਸ ਪੁੱਤਰ ਮਨੋਹਰ ਲਾਲ ਵਾਸੀ ਕਿਸ਼ਨਪੁਰਾ ਤੇ ਮੁਕੇਸ਼ ਗਿੱਲ ਪੁੱਤਰ ਗੁਲਸ਼ਨ ਗਿੱਲ ਵਾਸੀ ਰਿਸ਼ੀ ਨਗਰ ਨੂੰ ਕਾਬੂ ਕਰ ਲਿਆ ਗਿਆ ਹੈ। ਦੋਸ਼ੀਆਂ ਖਿਲਾਫ ਅਗਵਾ ਕਰਨ ਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਗਿਆ ਹੈ।

Be the first to comment

Leave a Reply