ਲੰਡਨ ਚੋਣਾਂ ‘ਚ 56 ਭਾਰਤੀ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ

ਲੰਦਨ (ਸਾਂਝੀ ਸੋਚ ਬਿਊਰੋ) : ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਇਸ ਵਾਰ ਵੱਖ-ਵੱਖ ਪਾਰਟੀਆਂ ਨੇ 56 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਦੁਪਹਿਰ ਤੱਕ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਦੇ 7 ਤੇ ਕੰਜ਼ਰਵੇਟਿਵ ਦੇ 5 ਭਾਰਤੀ ਉਮੀਦਵਾਰ ਜਿੱਤ ਚੁੱਕੇ ਹਨ। ਪਿਛਲੀ ਸਾਂਸਦ ਵਿੱਚ ਭਾਰਤੀ ਮੂਲ ਦੇ 10 ਉਮੀਦਵਾਰ ਸਨ ਜਦਕਿ ਇਸ ਵਾਰ ਜ਼ਾਹਿਰ ਤੌਰ ‘ਤੇ ਇਹ ਗਿਣਤੀ ਵੱਧ ਹੋਵੇਗੀ। ਲੇਬਰ ਪਾਰਟੀ ਦੇ ਹੁਣ ਤੱਕ ਜਿੱਤੇ ਸੱਤ ਉਮੀਦਵਾਰ ਹਨ, ਤਨਮਨਜੀਤ ਸਿੰਘ ਢੇਸੀ (ਸਲੋਹ), ਪ੍ਰੀਤ ਕੌਰ ਗਿੱਲ (ਬਰਮਿੰਘਮ ਐੱਜਬਾਸਟਨ), ਵੈਲੇਰੀ ਵਾਜ਼ (ਵਾਲਸਲ ਸਾਊਥ), ਸੀਮਾ ਮਨਹੋਤਰਾ (ਫੈਲਥਮ ਐਂਡ ਹੇਸਟਨ), ਵੀਰੇਂਦਰ ਸ਼ਰਮਾ (ਇਲਿੰਗ, ਸਾਊਥਹਾਲ), ਲੀਜ਼ਾ ਨੰਦੀ (ਵੀਗਨ) ਤੇ ਕੀਥ ਵਾਜ਼ (ਲਿਸੈਸਟਰ ਈਸਟ) ਹਨ। ਜਦਕਿ ਕੰਜ਼ਰਵੇਟਿਵ ਪਾਰਟੀ ਦੇ ਸੂਏਲਾ ਫਰਨਾਂਡਿਸ (ਫੇਅਰਹੈਮ), ਪ੍ਰੀਤੀ ਪਟੇਲ (ਵਿਥੈਮ), ਆਲੋਕ ਸ਼ਰਮਾ (ਰੀਡਿੰਗ ਵੈਸਟ), ਰਿਸ਼ੀ ਸੁਨਕ (ਰਿਚਮੰਡ), ਸ਼ੈਲੇਸ਼ ਲਾਰਾ (ਨਾਰਥ ਵੈਸਟ ਕੈਂਬਰਿਜਸ਼ਾਇਰ) ਤੇ ਰੀਨਾ ਰੇਂਜਰ (ਬਰਮਿੰਘਮ ਹਾਲ ਗ੍ਰੀਨ) ਜਿੱਤੇ ਹਨ। ਸਿੱਖ ਉਮੀਦਵਾਰਾਂ ਨੂੰ ਲੇਬਰ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਨੇ ਚੋਣ ਜਿੱਤ ਕੇ ਲੰਦਨ ਦੇ ਪਹਿਲੇ ਸਿੱਖ ਐਮਪੀ ਹੋਣ ਦਾ ਮਾਣ ਹਾਸਲ ਕੀਤਾ ਹੈ। ਭਾਰਤੀ ਮੂਲ ਦੇ ਉਮੀਦਵਾਰਾਂ ‘ਚੋਂ ਪਾਲ ਉੱਪਲ (ਕੰਜ਼ਰਵੇਟਿਵ), ਰਾਹੁਲ ਭੰਸਾਲੀ (ਕੰਜ਼ਰਵੇਟਿਵ) ਸਮੀਰ ਜਸਾਲ (ਕੰਜ਼ਰਵੇਟਿਵ), ਮਨਜਿੰਦਰ ਕੰਗ (ਲੇਬਰ), ਨਵੀਨ ਸ਼ਾਹ (ਲੇਬਰ), ਕੁਲਦੀਪ ਸਿੰਘ ਸਹੋਤਾ (ਲੇਬਰ) ਤੇ ਨੀਰਜ ਪਾਟਿਲ (ਲੇਬਰ) ਚੋਣ ਹਾਰ ਗਏ ਹਨ।

Be the first to comment

Leave a Reply