ਲੰਡਨ ‘ਚ ਸਿੱਖ ਯੁੱਧ ਸਮਾਰਕ ਦੀ ਸਥਾਪਨਾ ਦਾ ਕਾਮਨਵੈਲਥ ਐਕਸ-ਆਰਮੀ ਹੈਰੀਟੇਜ ਵੱਲੋਂ ਸਵਾਗਤ

ਲੰਡਨ – ਇੰਗਲੈਂਡ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਵੱਲੋਂ ਲੰਡਨ ਸ਼ਹਿਰ ਦੇ ਵਿਚਕਾਰ ਕੌਮੀ ਸਿੱਖ ਯੁੱਧ ਯਾਦਗਰੀ ਸਥਾਪਨਾ ਬਾਰੇ ਕੀਤੇ ਐਲਾਨ ਦਾ ਕਾਮਨਵੈਲਥ ਐਕਸ-ਆਰਮੀ ਹੈਰੀਟੇਜ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਸ਼ਵ ਦੇ ਦੋਵੇਂ ਯੁੱਧਾਂ ਵਿਚ ਸਿੱਖਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰਖਦਿਆਂ ਇਹ ਫੈਸਲਾ ਦੁਨੀਆਂ ਦੇ ਇਤਹਾਸ ਵਿਚ ਸੁਨਿਹਰੀ ਅੱਖਰਾਂ ਨਾਲ ਇਕ ਮੀਲ ਪੱਥਰ ਵਜੋਂ ਜਾਣਿਆ ਜਾਵੇਗਾ। ਜੂਨ 2013 ਵਿੱਚ ਇੰਗਲੈਂਡ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਬਸਮਤੀ ਨਾਲ ਕੌਮੀ ਸਿੱਖ ਯੁੱਧ ਯਾਦਗਰੀ ਸਮਾਰਕ ਨੂੰ ਕਾਇਮ ਕਰਨ ਲਈ ਇਸਦੀ ਮੁਹਿੰਮ ਹਾਓੂਸ ਆਫ ਕੋਮਨਜ ਵਿੱਚ ਸ਼ੁਰੂ ਕੀਤੀ ਗਈ ਜਿਸ ਵਿੱਚ ਦੋਵੇਂ ਸਦਨਾਂ ਦੇ ਨੁਮਾਇੰਦੇ, ਰਾਸ਼ਟਰ ਮੰਡਲ ਦੇ ਕੂਟਨੀਤਿਕਾਂ, ਬਿ੍ਟਿਸ਼ ਫੌਜੀਆਂ ਸਮੇਤ ਧਾਰਮਿਕ ਅਤੇ ਸਮਾਜਿਕ ਆਗੂ ਸ਼ਾਮਲ ਸਨ। ਇਸ ਹੈਰੀਟੇਜ ਦੇ ਸ੍ਪਰਸਤ, ਰਾਈਟ ਆਨਰੇਬਲ ਡੇਵਿਡ ਡੇਵਿਸ ਐਮ ਪੀ ਨੇ ਆਪਣੇ ਕਰ ਕਮਲਾਂ ਨਾਲ ਦੂਜੀ ਵਿਸ਼ਵ ਯੁੱਧ ਦੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ। ਇਸ ਪਹਿਲ ਕਦਮੀਂ ਨੂੰ ਵਿਸ਼ਵ ਮੀਡੀਆ ਸਮੇਤ ਬਰਤਾਨੀਆਂ ਦੇ ਦੋਵੇਂ ਸਿੱਖ ਅਤੇ ਸੰਗਤ ਟੈਲੀਵੀਜਨਾਂ ਨੇ ਲਗਾਤਾਰ ਪ੍ਸਾਰਨ ਕਰਕੇ ਇਸ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਬਣਦਾ ਯੋਗਦਾਨ ਪਾਇਆ।