ਲੰਡਨ ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ ਵਿਚਾਰਾਂ

ਲੰਡਨ – ਪੰਜਾਬ ਸੁਚੇਤ ਪੰਜਾਬੀਆਂ ਦੇ ਐਕਟਿਵ ਪੰਜਾਬੀ ਗਰੁੱਪ ਦੀ ਸਾਹਤਿਕ ਇਕੱਤਰਤਾ ਪਿੰਕ ਸਿਟੀ ਹੇਜ ਵਿਖੇ ਹੋਈ। ਜਿਸ ਵਿੱਚ ਯੂ ਕੇ ਭਰ ਤੋਂ ਆਏ ਹੋਏ ਪੰਜਾਬੀ ਕਲਾ ਪ੍ਰੇਮੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਪਰਮਜੀਤ ਪੰਮੀ ਏਸ਼ੀਅਨ ਸਟਾਰ ਰੇਡੀਉ ਵਾਲਿਆਂ ਨੇ ਕੀਤਾ। ਇਸ ਵਿੱਚ ਪੰਜਾਬ ਨੂੰ ਬੋਲੀ ਅਤੇ ਸੱਭਿਆਚਰਕ ਪੱਖੋ ਚੇਤੰਨ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਯੂਕੇ ਵਿੱਚ ਜਨਮੀ ਪੰਜਾਬਣ ਜਸਕਰਨ ਕੌਰ ਜੀ ਨੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ਼ੁਰੂ ਕੀਤੇ ਪ੍ਰੋਜੈਕਟ ਪੰਜਾਬ ਦੇ ਬਾਰੇ ਜਾਣਕਾਰੀ ਦਿੱਤੀ। ਗਰਲ ਸ਼ੇਅਰਿੰਗ ਤੇ ਬਣੀ ਬਹੁਚਰਚਿੱਤ ਕਲਾਤਮਿਕ ਪੰਜਾਬੀ ਫਿਲਮ ‘ਵੰਡ’ ਦੀ ਮੁੱਖ ਅਦਾਕਾਰਾ ਪੂਨਮ ਸੂਦ ਜੀ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪੁੱਜੇ। ਅਨੀਤਾ ਸੰਧੂ ਜੀ ਨੇ ਪੰਜਾਬੀ ઠਸਮਾਜ ਵਿੱਚ ਕੁੜੀਆ ਨੂੰ ਆ ਰਹੀਆ ਸਮੱਸਿਆਵਾ ਦੀ ਜਾਣਕਾਰੀ ਦਿੱਤੀ। ਉੱਘੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਜੀ ਨੇ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨਿਆ। ਰਾਜ ਸੇਖੋ ਨੇ ਆਪਣੀ ਰਿਆਜ ਸੰਵਰੀ ਆਵਾਜ ਵਿੱਚ ਗੀਤਾਂ ਦੀ ਝੜੀ ਲਾਈ। ਇਸ ਤੋਂ ਇਲਾਵਾ ਬੰਟੀ ਉੱਪਲ, ਸੰਦੀਪ ਚੀਮਾ, ਪਾਲੀ ਜੀ, ਜੈਸ ਸਪਰਾ, ਰਾਵਿੰਦਰ ਸਿੰਘ ਰਮਤਾ, ਪਰਮ ਸਿੰਘ,ਜਗਰੂਪ ਰੂਪਾ, ਅਤੇ ਮਨਤਾਜ਼ ਨੇ ਵੀ ਗੀਤ ਸੁਣਾਏ। ਮਨਜਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਨੂੰ ਫਖਰ ਨਾਲ ਬੋਲਣ ਦਾ ਸੁਨੇਹਾ ਦਿੱਤਾ। ਲਖਵਿੰਦਰ ਗਿੱਲ ਕੋਕਰੀ, ਅਤੇ ਅਵੀ ਨੇ ਪਿੰਕ ਸਿਟੀ ਵੱਲੋ ਬਹੁਤ ਹੀ ਵਧੀਆਂ ਖਾਣਾ ਅਤੇ ਮਹਿਮਾਨ ਨਿਵਾਜੀ ਕੀਤੀ ਗਈ। ਪ੍ਰੋਗਰਾਮ ਦੇ ਅੰਤ ਤੇ ਐਕਟਿਵ ਪੰਜਾਬੀਜ ਵੱਲੋਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਭ ਮੈਂਬਰਾਂ ਦਾ ਧੰਨਵਾਦ ਕੀਤਾ।