ਲੱਕ ‘ਚ ਦਰਦ ਦੇ ਬਾਵਜੂਦ ਮੁਕਾਬਲਾ ਪੂਰਾ ਕੀਤਾ : ਸਵਪਨਾ

ਲੰਡਨ –  ਵਿਸ਼ਵ ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੀ ਹੇਪਟਾਥਲਨ ‘ਚ 26ਵੇਂ ਸਥਾਨ ‘ਤੇ ਰਹੀ ਭਾਰਤੀ ਐਥਲੀਟ ਸਵਪਨਾ ਬਰਮਨ ਨੇ ਦਾਅਵਾ ਕੀਤਾ ਹੈ ਕਿ ਲੱਕ ‘ਚ ਵਾਰ-ਵਾਰ ਹੋ ਰਹੇ ਦਰਦ ਦੇ ਕਾਰਨ ਉਹ ਪ੍ਰਤੀਯੋਗਿਤਾ ਤੋਂ ਨਾਂ ਵਾਪਸ ਲੈਣ ਦੀ ਕਗਾਰ ‘ਤੇ ਪਹੁੰਚ ਗਈ ਸੀ। ਬਰਮਨ ਨੇ ਕਿਹਾ ਕਿ ਉਸ ਦੇ ਲੱਕ ‘ਚ ਬਹੁਤ ਦਰਦ ਸੀ ਜੋ ਸਭ ਤੋਂ ਪਹਿਲਾਂ ਇੰਚੀਓਨ ਏਸ਼ੀਆਈ ਖੇਡ 2014 ਦੇ ਦੌਰਾਨ ਉਭਰਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੇ ਮੁਕਾਬਲਾ ਮਤਲਬ ਕਿ 100 ਮੀਟਰ ਰੁਕਾਵਟ ਦੌੜ ਦੇ ਦੌਰਾਨ ਉਸ ਨੂੰ ਦਰਦ ਦੀ ਤਕਲੀਫ ਫਿਰ ਹੋਈ। ਬਾਕੀ ਮੁਕਾਬਲੇ ਪੂਰੇ ਕਰਨ ਦੇ ਬਾਅਦ ਉਹ 27 ਐਥਲੀਟਾਂ ‘ਚੋਂ 26ਵੇਂ ਸਥਾਨ ‘ਤੇ ਰਹੀ। ਬਰਮਨ ਨੇ ਕਿਹਾ ਕਿਹਾ ਕਿ ਮੈਨੂੰ 2014 ਏਸ਼ੀਆਈ ਖੇਡਾਂ ‘ਚ ਲੱਕ ‘ਚ ਦਰਦ ਹੋਇਆ ਸੀ ਜੋ 2015 ਅਤੇ 2016 ‘ਚ ਵੀ ਰਿਹਾ। ਮੈਂ ਜ਼ਿਆਦਾ ਅਭਿਆਸ ਨਹੀਂ ਕਰ ਸਕੀ। ਮੈਂ ਅਭਿਆਸ ਫਰਵਰੀ 2017 ਤੋਂ ਕੀਤਾ ਸੀ ਜਿਸ ਤੋਂ ਬਾਅਦ ਭੁਵਨੇਸ਼ਵਰ ‘ਚ ਏਸ਼ੀਆਈ ਚੈਂਪੀਅਨਸ਼ਿਪ ਖੇਡੀ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ।ਉਸ ਨੇ ਕਿਹਾ ਕਿ ਇੱਥੇ 100 ਮੀਟਰ ਦੌੜ ਦੇ ਬਾਅਦ ਲੱਕ ਦਾ ਦਰਦ ਫਿਰ ਸ਼ੁਰੂ ਹੋਇਆ। ਮੈਂ ਆਪਣੇ ਕੋਚ ਨਾਲ ਗੱਲ ਕੀਤੀ ਅਤੇ ਕਿਹਾ ਕਿ ਮੈਂ ਪ੍ਰਤੀਯੋਗਿਤਾ ਤੋਂ ਨਾਂ ਵਾਪਸ ਲੈਣਾ ਚਾਹੁੰਦੀ ਹਾਂ। ਉਨ੍ਹਾਂ ਕਿਸੇ ਵੀ ਤਰ੍ਹਾਂ ਪ੍ਰਤੀਯੋਗਿਤਾ ਪੂਰੀ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਮੈਂ ਅਜਿਹਾ ਕੀਤਾ ਤਾਂ ਇਹ ਮੌਕਾ ਗੁਆਉਣਾ ਹੋਵੇਗਾ ਅਤੇ ਲੋਕ ਮੈਨੂੰ ਗਲਤ ਸਮਝਣਗੇ। ਮੈਂ ਕਿਸੇ ਤਰ੍ਹਾਂ 6 ਮੁਕਾਬਲੇ ਪੂਰੇ ਕੀਤਾ। ਉਸ ਨੇ ਕਿਹਾ ਕਿ ਜੇਕਰ ਮੇਰੇ ਲੱਕ ‘ਚ ਦਰਦ ਨਹੀਂ ਹੁੰਦਾ ਤਾਂ ਮੈਂ ਆਪਣਾ ਸਰਵਸ਼੍ਰੇਸ਼ਠ ਨਿੱਜੀ ਪ੍ਰਦਰਸ਼ਨ ਕਰ ਸਕਦੀ ਸੀ।

Be the first to comment

Leave a Reply