ਵਜਿੰਦਰ ਨੇ ਲਤਾੜਿਆ ਚਾਈਨਾ ਦਾ ਮੁੱਕੇਬਾਜ਼

ਨਵੀਂ ਦਿੱਲੀ  – ਓਲੰਪਿਕ ਖੇਡਾਂ ‘ਚ ਕਾਂਸੀ ਤਮਗਾ ਹਾਸਲ ਕਰਨ ਵਾਲਾ ਭਾਰਤ ਦਾ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ 5 ਅਗਸਤ ਨੂੰ ਦੋਹਰੀ ਖਿਤਾਬੀ ਬਾਊਟ ‘ਚ ਡਬਲਯੂ. ਬੀ. ਓ. ਓਰੀਏਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਫੀਕਾਰ ਮੈਮੇਤਿਆਲੀ ਨਾਲ ਭਿੜੇਗਾ ਪਰ ਇਸ ਤੋਂ ਪਹਿਲਾਂ ਵਜਿੰਦਰ ਮੈਮੇਤਿਆਲੀ ਨੂੰ ਲਤਾੜਦਾ ਨਜ਼ਰ ਆਇਆ। ਵਜਿੰਦਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ 45 ਸੈਂਕੰਡ ‘ਚ ਜਲਦ ਤੋਂ ਜਲਦ ਇਸ ਮੈਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ, ਚਾਈਨੀਜ਼ ਮਾਲ ਜ਼ਿਆਦਾ ਦੇਰ ਨਹੀਂ ਟਿਕਦਾ। ਉਸ ਦੇ ਇਸ ਬਿਆਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਦਰਸ਼ਕਾਂ ਨੂੰ ਇਕ ਵੱਡਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸ ਬਾਊਟ ‘ਚ ਦੋਵੇਂ ਮੁੱਕੇਬਾਜ਼ਾਂ ਆਪਣੇ- ਆਪਣੇ ਡਬਲਯੂ. ਬੀ. ਓ. ਖਿਤਾਬ ਦਾਅ ‘ਤੇ ਰੱਖਣਗੇ। ਦੱਸ ਦਈਏ ਕਿ ਵਜਿੰਦਰ ਇਸ ਸਮੇਂ ਬਾਊਟ ਲਈ ਆਪਣੇ ਟ੍ਰੇਨਰ ਲੀ ਬੀਅਰਡ ਦੇ ਨਾਲ ਇੰਗਲੈਂਡ ਦੇ ਮੈਨਚੇਸਟਰ ‘ਚ ਟ੍ਰੇਨਿੰਗ ਲੈ ਰਿਹਾ ਹੈ। ਇਸ ਸਖ਼ਤ ਮੁਕਾਬਲੇ ਦਾ ਪਹਿਲਾ ਟਿਕਟ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਖੁਦ ਵਜਿੰਦਰ ਨੂੰ ਭੇਂਟ ਕੀਤਾ ਹੈ।

Be the first to comment

Leave a Reply