ਵਨੀਤਾ ਦੀਆਂ ਉਂਗਲੀਆਂ ਨੇ ਸਿਤਾਰ ਦੇ ਤਾਰ ਛੇੜੇ, ਸ਼੍ਰੋਤੇ ਹੋਏ ਮੰਤਰ ਮੁਗਧ

ਪਟਿਆਲਾ : ਪਾਣੀ ਵਿਚ ਸੰਗੀਤ ਘੁਲਦਾ ਹੈ ਤਾਂ ਲਹਿਰਾਂ ਵਗਦੀਆਂ ਹਨ। ਬਾਣੀ ਵਿੱਚੋਂ ਸੰਗੀਤ ਕੀਰਤਨ ਜਾਂ ਇਬਾਦਤ ਹੋ ਜਾਂਦਾ ਹੈ, ਜਦੋਂ ਹਿਰਦੈ ਮਾਨਸ ਵਿਚ ਆਪਣਾ ਘਰ
ਬਣਾ ਲੈਂਦਾ ਹੈ ਤਾਂ ਆਤਮਾ ਹੋ ਜਾਂਦਾ ਹੈ। ਭਾਰਤ ਦਾ ਪਟਿਆਲਾ ਸੰਗੀਤ ਘਰਾਣਾ ਅੱਜ ਵੀ ਵਿਸ਼ਵ ਪ੍ਰਸਿੱਧ ਹੈ ਅਤੇ ਇਸ ਦੇ ਵਗੈਰ ਸ਼ਾਸਤਰੀ ਜਾਂ ਫਿਲਮੀ ਸੰਗੀਤ ਅਧੂਰਾ ਜਾਪਦਾ ਹੈ। ਇਹ ਵਿਚਾਰ ਸ੍ਰੀਮਤੀ ਵਨੀਤਾ ਸਿਤਾਰ ਵਾਦਕ ਅਤੇ ਤਬਲਾ ਵਾਦਕ ਸ੍ਰੀ ਜੈ ਦੇਵ ਪੀ.ਯੁ. ਨੇ ਭਾਸ਼ਾ ਭਵਨ ਵਿਖੇ ਮਾਂ ਸ਼ਾਰਦਾ ਪਟਿਆਲਾ ਘਰਾਣਾ ਵੱਲੋਂ ਆਯੋਜਿਤ ਸੰਗੀਤ ਸੰਧਿਆ ਮੌਕੇ ਵਿਅਕਤ ਕੀਤੇ। ਸੰਗੀਤ ਸੰਧਿਆ ਦਾ ਆਗਾਜ਼ ਅਮਨ ਮਹਾਜਨ, ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਨੇ ਜੈ ਦੇਵ ਨਾਲ ਤਾਲ ਕਚਹਿਰੀ ਵਿਚ ਯੁਗਲ ਬੰਦੀ ਕੀਤੀ, ਜਦਕਿ ਪਹਿਲੀ ਵਾਰ ਯੋਗੇਸ਼ ਗਰਗ ਨੇ ਹਰਮੋਨੀਅਮ ਉੱਤੇ ਲਹਿਰਾ ਪੇਸ਼ ਕੀਤਾ। ਇਸ ਤੋਂ ਬਾਅਦ ਰਾਗ ਚਾਰੂਕੇਸੀ ਤੋਂ ਇਲਾਵਾ ਸਿਤਾਰ ਵਾਦਕ ਵਨੀਤਾ ਨੇ ਆਪਣੀਆਂ
ਉਂਗਲੀਆਂ ਦੀ ਥਿਰਕਣ ਨਾਲ ਮਧਿਆਗਤ (ਮਤ ਤਾਲ) ਧਰੂਤਗਤ (ਤਿੰਨ ਤਾਲ) ਵਿਚ ਜੈ ਦੇਵ ਦੀ ਸਾਜਿੰਦਗੀ ਵਿਚ ਪੇਸ਼ ਕਰਕੇ ਸ਼੍ਰੋਤਾਵਾਂ ਨੂੰ ਮੁਗਧ ਕਰ ਦਿੱਤਾ। ਇਸ ਮੌਕੇ ਮੰਚ ਦਾ ਸੰਚਾਲਨ ਡੀ.ਡੀ. ਸਿੰਘ ਨੇ ਕੀਤਾ, ਜਦਕਿ ਸਰਵਸ੍ਰੀ ਜੀ.ਐਸ. ਸੇਠੀ, ਜੀ.ਐਸ ਸਹਿਗਲ, ਪ੍ਰੋ. ਰਾਜਨ ਨਰੂਲਾ, ਪ੍ਰੋ. ਪਿਆਰੇ ਲਾਲ, ਪ੍ਰੋ. ਦਲੀਪ ਸਿੰਘ ਉੱਪਲ, ਡਾ. ਬ੍ਰਿਜੇਸ਼ ਮੋਦੀ, ਪਰਮਜੀਤ ਪਰਵਾਨਾ, ਡਾ. ਜਯੋਤੀ ਸ਼ਰਮਾ, ਕੌਰ ਸੈਨ ਜੋਸੀ, ਪ੍ਰੋ. ਜੇ. ਕੇ. ਮਿਗਲਾਨੀ, ਤਜਿੰਦਰ ਸਿੰਘ ਕਰੀਰ, ਰਾਕੇਸ਼ ਠਾਕੁਰ, ਪ੍ਰਾਣ ਸੱਭਰਵਾਲ ਅਤੇ ਮੋਦਗਿਲ ਪਰਿਵਾਰ ਨੇ ਆਪਣੀ ਹਾਜ਼ਰੀ ਭਰੀ। ਸੰਗੀਤ ਸੰਧਿਆ ਦੇ ਸਮਾਪੰਨ ਤੋਂ ਬਾਅਦ ਸਾਰੇ ਹੀ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ।

Be the first to comment

Leave a Reply