ਵਰਮਾ ਪੈਕਰਸ ਦੇ ਅਸ਼ਵਨੀ ਵਰਮਾ ਨੇ ਆਪਣੇ ਪੁੱਤਰ ਭਰਤ ਵਰਮਾ ਦਾ ਮੋਬਾਇਲ ਫੋਨ ਘਟਨਾ ਸਥਾਨ ਤੋਂ ਨਾ ਮਿਲਣ ‘ਤੇ ਸ਼ੱਕ ਕੀਤਾ ਜਾਹਿਰ ਕ

ਜਲੰਧਰ  — ਸੋਮਵਾਰ ਰਾਤ ਫ੍ਰੈਂਡਸ ਕਾਲੋਨੀ ਨੇੜੇ ਰੇਲ ਲਾਈਨਾਂ ‘ਤੇ ਮਿਲੀ ਗੁਰੂ ਅਮਰ ਦਾਸ ਨਗਰ ਦੇ ਰਹਿਣ ਵਾਲੇ 2 ਦੋਸਤਾਂ ਜਸਕਰਨ ਸਿੰਘ ਤੇ ਭਰਤ ਵਰਮਾ ਦੀਆਂ ਲਾਸ਼ਾਂ ਤੋਂ ਬਾਅਦ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਪਰ ਪਰਿਵਾਰ ਵਲੋਂ ਕਤਲ ਦਾ ਸ਼ੱਕ ਜਤਾਉਣ ਤੋਂ ਬਾਅਦ ਜੀ. ਆਰ. ਪੀ. ਨੇ ਦੋਨਾਂ ਪਰਿਵਾਰਾਂ ਦੀ ਸ਼ਿਕਾਇਤ ਡੀ. ਜੀ. ਪੀ. ਰੇਲਵੇ ਨੂੰ ਭੇਜ ਦਿੱਤੀ। ਵਰਮਾ ਪੈਕਰਸ ਦੇ ਅਸ਼ਵਨੀ ਵਰਮਾ ਨੇ ਆਪਣੇ ਪੁੱਤਰ ਭਰਤ ਵਰਮਾ ਦਾ ਮੋਬਾਇਲ ਫੋਨ ਘਟਨਾ ਸਥਾਨ ਤੋਂ ਨਾ ਮਿਲਣ ‘ਤੇ ਸ਼ੱਕ ਜਾਹਿਰ ਕੀਤਾ ਹੈ, ਜਦ ਕਿ ਜਸਕਰਨ ਦਾ ਫੋਨ ਟੁੱਟ ਚੁਕਾ ਹੈ।
ਜਾਣਕਾਰੀ ਮੁਤਾਬਕ ਭਰਤ ਵਰਮਾ ਕੋਲ ਆਈ ਫੋਨ 6 ਮੋਬਾਇਲ ਸੀ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਨੇ ਨੰਬਰ ਲੈ ਕੇ ਉਸ ਦੀ ਕਾਲ ਡਿਟੇਲ ਕੱਢਵਾਈ ਜਾ ਰਹੀ ਹੈ ਤਾਂ ਜੋ ਪਤਾ ਚਲ ਸਕੇ ਕਿ ਘਟਨਾ ਤੋਂ ਪਹਿਲਾਂ ਉਸ ਤੋਂ ਕਿਸ ਨਾਲ ਗੱਲ ਹੋਈ ਹੈ। ਦੂਜੇ ਪਾਸੇ ਥਾਣਾ ਜੀ. ਆਰ. ਪੀ. ਪੁਲਸ ਦਾ ਕਹਿਣਾ ਹੈ ਕਿ ਡੀ. ਜੀ. ਪੀ. ਵਲੋਂ ਇਕ ਗਜਟੇਡ ਅਫਸਰ ਨੂੰ ਇਨਕੁਆਰੀ ਮਾਰਕ ਕੀਤੀ ਜਾਵੇਗੀ। ਉਹ ਆਪਣੇ ਪੱਧਰ ‘ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ।

Be the first to comment

Leave a Reply