ਵਰਿੰਦਰ ਸਹਿਵਾਗ ਕ੍ਰਿਕਟ ਤੋਂ ਰਟਾਇਰ ਹੋਣ ਦੇ ਬਾਅਦ ਕੁਮੈਂਟਰੀ ਅਤੇ ਟਵਿੱਟਰ ਦੇ ਜਰੀਏ ਲੋਕਾਂ ਨਾਲ ਜੁੜੇ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਕ੍ਰਿਕਟ ਤੋਂ ਰਟਾਇਰ ਹੋਣ ਦੇ ਬਾਅਦ ਕੁਮੈਂਟਰੀ ਅਤੇ ਟਵਿੱਟਰ ਦੇ ਜਰੀਏ ਲੋਕਾਂ ਨਾਲ ਜੁੜੇ ਹੋਏ ਹਨ। ਅੱਜ-ਕੱਲ ਉਹ ਆਪਣੀ ਕੁਮੈਂਟਰੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਦਾ ਕੰਮ ਕਰ ਰਹੇ ਹਨ। ਪਰ ਇਕ ਦੌਰ ਅਜਿਹਾ ਸੀ ਜਦੋਂ ਸਹਿਵਾਗ ਸਾਹਮਣੇ ਕੋਈ ਵੀ ਗੇਂਦਬਾਜ਼ ਗੇਂਦਬਾਜ਼ੀ ਕਰਨ ਤੋਂ ਬਚਣਾ ਚਾਹੁੰਦਾ ਸੀ। ਸਹਿਵਾਗ ਪਹਿਲੀ ਗੇਂਦ ਤੋਂ ਹੀ ਸ਼ਾਰਟ ਖੇਡਣਾ ਸ਼ੁਰੂ ਕਰ ਦਿੰਦਾ ਸੀ। ਸਹਿਵਾਗ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਖੇਡ ਦੇ ਪਹਿਲੀ ਹੀ ਗੇਂਦ ਉੱਤੇ ਚੌਕਾ ਜਾਂ ਛੱਕਾ ਲਗਾਏ ਅਤੇ ਉਹ ਇਸ ਕੰਮ ਲਈ ਜਾਣੇ ਵੀ ਜਾਂਦੇ ਰਹੇ ਹਨ। ਉਨ੍ਹਾਂ ਨੇ ਭਾਰਤ ਵੱਲੋਂ ਓਪਨਿੰਗ ਕਰਦੇ ਹੋਏ ਕਈ ਵਾਰ ਪਹਿਲੀ ਗੇਂਦ ਉੱਤੇ ਹੀ ਚੌਕਾ ਲਗਾ ਕੇ ਟੀਮ ਦਾ ਅਤੇ ਆਪਣਾ ਖਾਤਾ ਖੋਲਿਆ ਹੈ।

Be the first to comment

Leave a Reply