ਵਰਿੰਦਰ ਸਹਿਵਾਗ ਨੇ ਕਿਹਾ ਕਿ ਸੈਂਚੁਰੀਅਨ ਟੈਸਟ ਵਿਚ ਵਿਰਾਟ ਕੋਹਲੀ ਨੂੰ ਵੀ ਟੀਮ ਤੋਂ ਬਾਹਰ ਜਾਣਾ ਚਾਹੀਦਾ ਹੈ

ਨਵੀਂ ਦਿੱਲੀ — ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਕਿ ਸੈਂਚੁਰੀਅਨ ਟੈਸਟ ਵਿਚ ਪਰਫਾਰਮ ਨਾ ਕਰਨ ਉੱਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਟੀਮ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਗਲਤ ਪਲੇਇੰਗ ਇਲੈਵਨ ਨਾਲ ਇਸ ਮੈਚ ਵਿਚ ਉਤਰੇ। ਸਹਿਵਾਗ ਮੁਤਾਬਕ ਭੁਵਨੇਸ਼ਵਰ ਕੁਮਾਰ ਨੂੰ ਟੀਮ ਤੋਂ ਬਾਹਰ ਬਿਠਾਉਣਾ ਭਾਰਤੀ ਟੀਮ ਨੂੰ ਮਹਿੰਗਾ ਪਿਆ। ਦੱਸ ਦਈਏ ਕਿ ਵਿਰਾਟ ਕੋਹਲੀ ਨੇ ਪਿੱਚ ਦਾ ਹਵਾਲਾ ਦਿੰਦੇ ਹੋਏ ਦੂਜੇ ਟੈਸਟ ਮੈਚ ਵਿਚ ਭੁਵਨੇਸ਼ਵਰ ਦੀ ਜਗ੍ਹਾ ਇਸ਼ਾਂਤ ਸ਼ਰਮਾ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਸਹਿਵਾਗ ਨੇ ਇਕ ਸਮਾਚਾਰ ਚੈਨਲ ਉੱਤੇ ਮੈਚ ਦੇ ਪਹਿਲੇ ਦਿਨ ਆਪਣੀ ਗੱਲ ਰੱਖਦੇ ਹੋਏ ਕਿਹਾਕਿ ਭੁਵਨੇਸ਼ਵਰ ਕੁਮਾਰ ਨੇ ਕੇਪਟਾਊਨ ਵਿਚ ਸਭ ਤੋਂ ਜ਼ਿਆਦਾ ਛੇ ਵਿਕਟਾਂ ਲਈਆਂ ਸਨ। ਉਹ ਹੁਣ ਲੈਅ ਵਿਚ ਸਨ, ਅਜਿਹੇ ਵਿਚ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਨਾਲ ਉਨ੍ਹਾਂ ਦਾ ਮਨੋਬਲ ਵੀ ਡਿੱਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭੁਵਨੇਸ਼ਵਰ ਦੇ ਟੀਮ ਵਿਚ ਨਾ ਹੋਣ ਤੋਂ ਦੱਖਣ ਅਫਰੀਕੀ ਬੱਲੇਬਾਜ਼ ਨਿਡਰ ਹੋ ਕੇ ਭਾਰਤੀ ਗੇਂਦਬਾਜ਼ਾਂ ਉੱਤੇ ਹਮਲਾ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕਿ ਗੇਂਦਬਾਜ਼ੀ ਨਾਲ-ਨਾਲ ਭੁਵਨੇਸ਼ਵਰ ਨੇ ਟੀਮ ਲਈ ਅਹਿਮ ਦੌੜਾਂ ਵੀ ਜੋੜੀਆਂ। ਸਹਿਵਾਗ ਨੇ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਟੀਮ ਵਿਚ ਚੋਣ ਕਰਨ ਦਾ ਇਹੀ ਮਾਪਦੰਡ ਹੈ ਤਾਂ ਇਹ ਸਾਰਿਆਂ ਨਾਲ ਹੋਣਾ ਚਾਹੀਦਾ ਹੈ। ਸਹਿਵਾਗ ਨੇ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਕਿ ਜੇਕਰ ਕਿਸੇ ਮੈਦਾਨ ਉੱਤੇ ਉਨ੍ਹਾਂ ਦਾ ਰਿਕਾਰਡ ਖ਼ਰਾਬ ਹੈ ਤਾਂ ਉਨ੍ਹਾਂ ਨੂੰ ਵੀ ਉੱਥੇ ਨਹੀਂ ਖੇਡਣਾ ਚਾਹੀਦਾ ਹੈ। ਟੀਮ ਦੇ ਹਰ ਖਿਡਾਰੀ ਨਾਲ ਸਮਾਨ ਵਿਵਹਾਰ ਕੀਤਾ ਜਾਵੇ, ਗੇਂਦਬਾਜ਼ ਅਤੇ ਬੱਲੇਬਾਜ਼ ਵਿਚ ਫਰਕ ਨਹੀਂ ਹੋਣਾ ਚਾਹੀਦਾ ਹੈ।

Be the first to comment

Leave a Reply