ਵਾਇਦਾ ਕਾਰੋਬਾਰ ਨੂੰ ਮਨਜ਼ੂਰੀ ਮਿਲਣ ਦੀਆਂ ਸੰਭਾਵਨਾ ਵਧ ਗਈਆਂ

ਮੁੰਬਈ— ਐੱਨ. ਸੀ. ਡੀ. ਈ. ਐਕਸ. ਚਨਾ ਵਾਇਦਾ ਕਾਰੋਬਾਰ ਦੀ ਤਰ੍ਹਾਂ ਅਰਹਰ ਅਤੇ ਮਾਂਹ ਵਾਇਦਾ ਵੀ ਸ਼ੁਰੂ ਕਰਨਾ ਦੀ ਮਨਜ਼ੂਰੀ ਚਾਹੁੰਦਾ ਹੈ। ਇਹ ਐਕਸਚੇਂਜ ਅਰਹਰ ਅਤੇ ਮਾਂਹ ਵਾਇਦਾ ਸੌਦਿਆਂ ਲਈ ਪੂਰੀ ਤਰ੍ਹਾਂ ਤਿਆਰ ਵੀ ਹੈ। ਐਕਸਚੇਂਜ ਵੱਲੋਂ ਲਗਾਤਾਰ ਹੋ ਰਹੀ ਮੰਗ ਅਤੇ ਅਤੇ ਪੇਸ਼ ਕੀਤੇ ਜਾ ਰਹੇ ਅੰਕੜਿਆਂ ਨੂੰ ਦੇਖਦੇ ਹੋਏ ਸਕਿਓਰਿਟੀ ਐਕਸਚੇਂਜ ਬੋਰਡ (ਸੇਬੀ) ਇਸ ਮੁੱਦੇ ‘ਤੇ ਵਿਚਾਰ ਕਰ ਰਿਹਾ ਹੈ। ਸਰਕਾਰ ਵੱਲੋਂ ਕਾਰੋਬਾਰ ਨੂੰ ਮਿਲ ਰਹੇ ਉਤਸ਼ਾਹ ਨੂੰ ਦੇਖਦੇ ਹੋਏ ਜਾਣਕਾਰਾਂ ਦਾ ਮੰਨਣਾ ਹੈ ਕਿ ਜਨਵਰੀ ਤਕ ਵਾਇਦਾ ਕਾਰੋਬਾਰ ਨੂੰ ਹਰੀ ਝੰਡੀ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਸਕੇ ਇਸ ਮਕਸਦ ਨਾਲ ਸਰਕਾਰ ਨੇ ਸਾਰੇ ਤਰ੍ਹਾਂ ਦੀਆਂ ਦਾਲਾਂ ਦੀ ਬਰਾਮਦ ‘ਤੇ ਰੋਕ ਹਟਾ ਦਿੱਤੀ ਹੈ। ਪਿਛਲੇ ਇਕ ਦਹਾਕੇ ਤੋਂ ਅਰਹਰ ਅਤੇ ਮਾਂਹ ਦੇ ਵਾਇਦਾ ਕਾਰੋਬਾਰ ‘ਤੇ ਰੋਕ ਲੱਗੀ ਹੋਈ ਹੈ। ਬਾਜ਼ਾਰ ‘ਚ ਕੀਮਤਾਂ ਵਧਾਉਣ ਦਾ ਦੋਸ਼ ਲਾ ਕੇ 23 ਜਨਵਰੀ 2007 ਨੂੰ ਅਰਹਰ ਅਤੇ ਮਾਂਹ ਦੇ ਵਾਇਦਾ ਸੌਦੇ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ 18 ਦਸੰਬਰ 2009 ਨੂੰ ਮਸਰ ਵਾਇਦਾ ‘ਤੇ ਵੀ ਰੋਕ ਲਾ ਦਿੱਤੀ ਗਈ ਸੀ। ਉੱਥੇ ਹੀ ਚਨਾ ਦੇ ਵਾਇਦਾ ਕਾਰੋਬਾਰ ‘ਤੇ ਵੀ 4 ਦਸੰਬਰ 2008 ‘ਚ ਰੋਕ ਲਾ ਦਿੱਤੀ ਗਈ ਸੀ, ਜਿਸ ਨੂੰ 28 ਜੁਲਾਈ 2016 ਨੂੰ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ।

Be the first to comment

Leave a Reply