ਵਾਇਦਾ ਬਾਜ਼ਾਰ ‘ਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਪਿਛਲੇ 4 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈਆਂ

ਨਵੀਂ ਦਿੱਲੀ— ਵਾਇਦਾ ਬਾਜ਼ਾਰ ‘ਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਪਿਛਲੇ 4 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈਆਂ। ਸਰਾਫਾ ਮਾਹਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੰਗ ਅਤੇ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ‘ਚ ਵਾਧੇ ਵਰਗੇ ਕਾਰਕਾਂ ਨਾਲ ਇਕ ਮਹੀਨੇ ‘ਚ ਸੋਨਾ 1000 ਰੁਪਏ ਤਕ ਟੁੱਟ ਸਕਦਾ ਹੈ। ਫਿਲਹਾਲ ਹਾਜ਼ਰ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ਪ੍ਰਤੀ ਦਸ ਗ੍ਰਾਮ 30 ਹਜ਼ਾਰ ਰੁਪਏ ਤੋਂ ਉੁਪਰ ਹਨ, ਜੋ ਘੱਟ ਕੇ ਤਕਰੀਬਨ 29,000 ਰੁਪਏ ਤਕ ਆ ਸਕਦੀਆਂ ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਰਿਜ਼ਰਵ ਦੀ ਇਸ ਮਹੀਨੇ ਹੋਣ ਵਾਲੀ ਬੈਠਕ ‘ਚ ਵਿਆਜ ਦਰਾਂ ‘ਚ ਵਾਧੇ ਦੀ ਸੰਭਾਵਨਾ ਹੈ। ਇਸ ਨਾਲ ਡਾਲਰ ਨੂੰ ਮਜ਼ਬੂਤੀ ਮਿਲੇਗੀ, ਜਿਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਪਵੇਗਾ।ਉੱਥੇ ਹੀ ਸੰਸਾਰਕ ਪੱਧਰ ‘ਤੇ ਭੂ-ਰਾਜਨੀਤਕ ਹਲਚਲ ‘ਚ ਵੀ ਕਮੀ ਆਈ ਹੈ, ਜਿਸ ਨਾਲ ਸੋਨਾ ਕਮਜ਼ੋਰ ਹੋਇਆ ਹੈ। ਮਾਹਰਾਂ ਨੇ ਕਿਹਾ ਕਿ ਜਦੋਂ ਵੀ ਭੂ-ਰਾਜੀਨਤਕ ਹਲਚਲ ਵਧਦੀ ਹੈ, ਤਾਂ ਸੁਰੱਖਿਅਤ ਨਿਵੇਸ਼ ਮੰਨੇ ਜਾਂਦੇ ਸੋਨੇ ‘ਚ ਨਿਵੇਸ਼ਕ ਜ਼ਿਆਦਾ ਪੈਸਾ ਲਾਉਂਦੇ ਹਨ ਅਤੇ ਕੀਮਤਾਂ ਵਧਣ ਦੇ ਆਸਾਰ ਰਹਿੰਦੇ ਹਨ। ਫਿਲਹਾਲ ਸੰਸਾਰਕ ਪੱਧਰ ‘ਤੇ ਤਣਾਅ ‘ਚ ਕਮੀ ਆਈ ਹੈ।
ਉੱਥੇ ਹੀ, ਇਸ ਵਪਾਰ ਨਾਲ ਜੁੜੇ ਇਕ ਕਾਰੋਬਾਰੀ ਨੇ ਕਿਹਾ ਕਿ 15 ਦਸੰਬਰ ਤੋਂ ਖਰਮਾਸ ਸ਼ੁਰੂ ਹੋ ਰਿਹਾ ਹੈ, ਜੋ ਅਗਲੇ ਮਹੀਨੇ ਤਕ ਰਹੇਗਾ। ਇਸ ਦੌਰਾਨ ਕਈ ਚੀਜ਼ਾਂ ਦੀ ਵਿਕਰੀ ਘੱਟ ਜਾਂਦੀ ਹੈ ਅਤੇ ਇਸ ਦਾ ਅਸਰ ਸੋਨੇ ਦੀ ਮੰਗ ‘ਤੇ ਪੈ ਸਕਦਾ ਹੈ। ਮੰਗ ‘ਚ ਗਿਰਾਵਟ ਨਾਲ ਸੋਨਾ ਕਮਜ਼ੋਰ ਹੋਵੇਗਾ।

Be the first to comment

Leave a Reply

Your email address will not be published.


*