ਵਾਈਸ-ਚਾਂਸਲਰ ਡਾ. ਘੁੰਮਣ ਵੱਲੋਂ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ

ਪਟਿਆਲਾ –  ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਲੋਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਦੂਰਦ੍ਰਿਸ਼ਟੀ ਅਤੇ ਰਣਨੀਤੀ ਦੇ ਮੱਦੇਨਜ਼ਰ ਕਾਰਪੋਰੇਟ ਸੈਕਟਰ ਉਦਯੋਗਿਕ ਇਕਾਈਆਂ ਨਾਲ ਇੰਟਰਨਸ਼ਿਪ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਵਿੱਚ ਕਾਰਜ-ਖੇਤਰੀ ਗਿਆਨ ਅਤੇ ਪ੍ਰਬੰਧਨ ਕੌਸ਼ਲ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਵਿਭਾਗ ਦੇ ਤਿੰਨ ਵਿਦਿਆਰਥੀਆਂ ਨੇ ਦਿ ਟਾਈਮਜ਼ ਗਰੁੱਪ ਆਫ ਬੈਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਵਲੋਂ ਕਰਵਾਈ ਗਈ ਪ੍ਰੋਜੈਕਟ ਸਿਖਲਾਈ ਪ੍ਰਤੀਯੋਗਿਤਾ ਵਿੱਚ ਗੋਲਡ ਮੈਡਲ ਹਾਸਲ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਨਾਮ ਸ਼ਿਵਾਨਾ ਗੋਇਲ, ਕਰਨਵੀਰ ਸਿੰਘ ਸਿੱਧ ਅਤੇ ਵਿਜੇ ਕੰਬੋਜ ਹਨ। ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਸ਼੍ਰੀ ਰਾਕੇਸ਼ ਸੁਖੀਜਾ, ਮੈਨੇਜਰ, ਦਿ ਟਾਈਮਜ਼ ਗਰੁੱਪ ਦੀ ਮੌਜੂਦਗੀ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ, ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਤੇ ਡਾ. ਇੰਦਰਜੀਤ ਸਿੰਘ, ਡੀਨ ਅਕਾਦਮਿਕ ਮਾਮਲੇ; ਡਾ. ਜੀ.ਐਸ. ਬੱਤਰਾ, ਡੀਨ ਫੈਕਲਟੀ ਆਫ ਬਿਜ਼ਨਸ ਸਟੱਡੀਜ਼ ਅਤੇ ਡਾ. ਰਾਜਵਿੰਦਰ ਸਿੰਘ, ਪਲੇਸਮੈਂਟ ਕੋਆਰਡੀਨੇਟਰ, ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Be the first to comment

Leave a Reply