ਵਾਤਾਵਰਨ ਦੀ ਰਾਖੀ ਕਰਨਾ, ਹਰੇਕ ਇਨਸਾਨ ਦਾ ਫਰਜ਼: ਸੰਘਾ

ਲੁਧਿਆਣਾ ( ਰਾਜ ਗੋਗਨਾ)-ਪੰਜਾਬ ਦੀ ਧਰਤੀ ਨਾਲ ਬਹੁਤ ਪਿਆਰ ਕਰਨ ਵਾਲੇ ਕਨੇਡਾ ਦੇ ਬ੍ਰਹਮਪਟਨ ਸੈਂਟਰਲ ਤੋਂ ਐਮ.ਪੀ ਰਮੇਸ਼ ਸਾਂਘਾ ਵੱਲੋਂ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਅਯੋਜਿਤ ਇਕ ਸਮਾਗਮ ਦੌਰਾਨ ਬੂਟਾ ਲਗਾ ਕੇ ਇਸ ਪਿਆਰ ਨੂੰ ਹੋਰ ਮਜ਼ਬੂਤ ਧਾਗਿਆਂ ਨਾਲ ਬੰਨ੍ਹਿਆ ਗਿਆ। ਸੰਘਾ ਨੇ ਕਿਹਾ ਕਿ ਬੂਟੇ ਲਗਾ ਕੇ ਵਾਤਾਵਰਨ ਦੀ ਰੱਖਿਆ ਕਰਨਾ, ਹਰੇਕ ਇਨਸਾਨ ਦਾ ਫਰਜ ਹੈ। ਇਸ ਦੌਰਾਨ ਸੰਘਾ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਵੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।
ਇਸ ਮੌਕੇ ਸੰਘਾ ਨੇ ਕਿਹਾ ਕਿ ਬੂਟੇ ਲਗਾ ਕੇ ਵਾਤਾਵਰਨ ਤੇ ਆਪਣੀ ਧਰਤੀ ਮਾਂ ਦੀ ਰੱਖਿਆ ਕਰਨਾ ਹਰੇਕ ਵਿਅਕਤੀ ਦਾ ਫਰਜ ਹੈ, ਕਿਉਂਕਿ ਰੁੱਖ ਹੀ ਮੌਜ਼ੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਬਚਾ ਸਕਦੇ ਹਨ। ਉਨ੍ਹਾਂ ਨੇ ਉਥੇ ਮੌਜ਼ੂਦ ਲੋਕਾਂ ਨੂੰ ਵੀ ਇਸ ਦਿਸ਼ਾ ‘ਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ, ਤਾਂ ਜੋ ਧਰਤੀ ਨੂੰ ਹਰਾ ਭਰਿਆ ਬਣਾਇਆ ਜਾ ਸਕੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਜਗਜੀਤ ਸਿੰਘ ਮਾਨ, ਵਰਿੰਦਰ ਕੁਮਾਰ, ਅਜੀਤ ਸਿੰਘ ਸੰਧੂ, ਪ੍ਰੋ. ਪੰਕਜ ਭਾਂਬਰੀ, ਰਜਿੰਦਰ ਸਿੰਘ, ਮੰਗਲਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਮਿੰਦਰ ਮਿੰ੍ਹਦੀ, ਰੁਪਿੰਦਰਪਾਲ ਸਿੰਘ ਗਿੱਲ, ਹਰਦੀਪ ਉੱਪਲ, ਅਜੈ ਬੱਬੂ ਵਾਲੀਆ, ਲਵਲੀ ਮਲਹੋਤਰਾ, ਡਾ. ਓਂਕਾਰ ਚੰਦ ਸ਼ਰਮਾ, ਕਮਲ ਕਾਂਤ ਸ਼ਰਮਾ, ਲਖਬੀਰ ਸ਼ਰਮਾ, ਗੁਰਦੀਪ ਸਿੰਘ ਵਾਲੀਆ ਵੀ ਮੌਜ਼ੂਦ ਰਹੇ।

Be the first to comment

Leave a Reply