ਵਾਰਨਰ ਨੇ ਫੇਰਿਆ ਕੇਕੇਆਰ ਦੇ ਮਨਸੂਬਿਆਂ ’ਤੇ ਪਾਣੀ

Sunrisers Hyderabad captain David Warner raises his bat after scoring a century (100 runs) during the 2017 Indian Premier League (IPL) Twenty20 cricket match between Sunrisers Hyderabad and Kolkata Knight Riders at The Rajiv Gandhi International Stadium in Hyderabad on April 30, 2017. ------IMAGE RESTRICTED TO EDITORIAL USE - STRICTLY NO COMMERCIAL USE----- / GETTYOUT------ / AFP PHOTO / NOAH SEELAM / ----IMAGE RESTRICTED TO EDITORIAL USE - STRICTLY NO COMMERCIAL USE----- / GETTYOUT

ਹੈਦਰਾਬਾਦ – ਕਪਤਾਨ ਡੇਵਿਡ ਵਾਰਨਰ ਦੀ ਸਰਵੋਤਮ ਆਈਪੀਐਲ ਪਾਰੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ 48 ਦੌੜਾਂ ਨਾਲ ਮਾਤ ਦਿੱਤੀ। ਹੈਦਰਾਬਾਦ ਨੇ ਕੇਕੇਆਰ ਨੂੰ 210 ਦੌੜਾਂ ਦਾ ਭਾਰੀ ਭਰਕਮ ਟੀਚਾ ਦਿੱਤਾ। ਕੇਕੇਆਰ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 161 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਨੇ ਦੱਸ ਮੈਚਾਂ ਵਿੱਚ 13 ਅੰਕ ਹੋ ਗਏ ਹਨ ਜਦਕਿ ਕੇਕੇਆਰ ਦੀ ਟੀਮ ਦੇ 10 ਮੈਚਾਂ ਵਿੱਚ 14 ਅੰਕ ਹਨ ਅਤੇ ਉਹ ਮੋਹਰੀ ਬਣੀ ਹੋਈ ਹੈ।
ਮੈਚ ਦੌਰਾਨ ਮੀਂਹ ਕਾਰਨ ਦੂਜੀ ਪਾਰੀ ਵਿੱਚ ਲਗਪਗ 45 ਮਿੰਟ ਤੱਕ ਖੇਡ ਰੁਕੀ ਰਹੀ ਪਰ  ਇਸ ਦਾ ਨਤੀਜੇ ’ਤੇ ਕੋਈ ਅਸਰ ਨਹੀਂ ਪਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ ਕਪਤਾਨ ਡੇਵਿਡ ਵਾਰਨਰ ਦੇ ਸ਼ਾਨਦਾਰ ਸੈਂਕੜੇ ਸਦਕਾ ਤਿੰਨ ਵਿਕਟਾਂ ਦੇ ਨੁਕਸਾਨ ’ਤੇ 20 ਓਵਰਾਂ ਵਿੱਚ 209 ਦੌੜਾਂ ਬਣਾਈਆਂ।
ਵਾਰਨਰ ਨੇ 59 ਗੇਂਦਾਂ ਵਿੱਚ 10 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 126 ਦੌੜਾਂ ਬਣਾਈਆਂ। ਉਹ 17ਵੇਂ ਓਵਰ ਵਿੱਚ ਸੀ.ਵੋਕਸ ਦੀ ਗੇਂਦ ’ਤੇ ਗੌਤਮ ਗੰਭੀਰ ਹੱਥੋਂ ਕੈਚ ਆਊਟ ਹੋਇਆ। ਉਸ ਦੇ ਨਾਲ ਕਰੀਜ਼ ’ਤੇ ਆਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 30 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਦੋ ਚੌਕੇ ਤੇ ਇੱਕ ਛੱਕਾ ਸ਼ਾਮਲ ਸੀ। ਉਸ ਨੂੰ ਕੁਲਦੀਪ ਯਾਦਵ ਨੇ ਰਨ ਆਊਟ ਕੀਤਾ।

Be the first to comment

Leave a Reply

Your email address will not be published.


*