ਵਾਸ਼ਿੰਗਟਨ ਕੱਢੀ ਗਈ ‘ਅਜਾਦੀ ਪਰੇਡ ‘ਚ ਸਿਖਸ ਫਾਰ ਅਮੈਰਿਕਾ ਦਾ ਫਲੋਟ ਦਾ ਸਵਾਗਤ,ਸਿੱਖਾਂ ਨੂੰ ਮਿਲੀ ਵੱਡੀ ਪਹਿਚਾਣ

ਵਾਸ਼ਿੰਗਟਨ ਡੀ.ਸੀ –  (ਰਾਜ ਗੋਗਨਾ) ਅਮਰੀਕਾ ਦਾ 4 ਜੁਲਾਈ ਅਜਾਦੀ ਦਾ ਦਿਹਾੜਾ ਬਹੁਤ ਹੀ ਅਹਿਮ ਸਥਾਨ ਰੱਖਦਾ ਹੈ ਕਿਉਕਿ ਅਮਰੀਕਾ ਨੇ ਬਿਟ੍ਰੇਨ ਤੋ 4 ਜੁਲਾਈ ਸੰਨ 1776 ਨੂੰ ਅਜਾਦੀ ਪ੍ਰਾਪਤ ਕੀਤੀ ਸੀ। ਵਾਸ਼ਿੰਗਟਨ ਡੀਸੀ ਦੇ ਕੈਪੀਟਲ ਹਿੱਲ ਵਿਚ ਹਰ ਸਾਲ ਇਕ ਪਰੇਡ ਕੱਢੀ ਜਾਂਦੀ ਹੈ। ਇਸ ਅਜਾਦੀ ਪਰੇਡ ਵਿਚ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਹਨਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ,ਸਿੱਖ ਫਲੋਟ ਸ਼ਾਮਿਲ ਕੀਤਾ ਗਿਆ ਸਿੱਖੀ ਪਹਿਚਾਣ ਨੂੰ ਉਭਾਰਨ ਲਈ 400 ਸਿੱਖਾਂ ਨੇ ਆਪਦੀ ਪਹਿਚਾਣ ਤੋ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਹਿੱਸਾ ਲਿਆ ਅਤੇ ਸਿੱਖ ਫਲੋਟ ਨੂੰ 59 ਵੇਂ ਨੰਬਰ ਵਿਚ ਸ਼ਾਮਿਲ ਕੀਤਾ ਗਿਆ ਸੀ। ਅਮਰੀਕਨ ਆਰਮੀ ਵੱਲੋਂ ਅਫਗਾਨਿਸਤਾਨ ਵਿਚ ਜੁਝਾਰੂ ਸੇਵਾਵਾਂ ਨਿਭਾਉਣ ਵਾਲੇ ਫੌਜੀ ਕਮਲ ਕਲਸੀ ਆਪਣੇ ਸਾਥੀਆਂ ਸਮੇਟ ਇਸ ਫਲੋਟ ਦੀ ਅਗਵਾਈ ਕਰ ਰਹੇ ਸਨ ਅਤੇ ਪਹਿਲੀ ਕਤਾਰ ਵਿਚ ਗੈਸਟ ਆਫ ਆਨਰ ਵਜੋ ਹਰਵਿੰਦਰ ਸਿੰਘ ਰਿਆੜ ਕਰ ਰਹੇ ਸਨ । ਇਥੇ ਇਹ ਵੀ ਦੱਸਣਯੋਗ ਹੈ ਕਿ ਸਿੱਖ ਫਲੋਟ ਇਕ ਰੌਚਕ ਫਲੋਟ ਸੀ ਜਿਸ ਲਈ ਲੋਕ ਦੋ ਮੀਲ ਦੇ ਏਰੀਏ ਵਿਚ ਤਾੜੀਆਂ ਮਾਰ ਕੇ ਸਵਾਗਤ ਕਰਦੇ ਰਹੇ। ਵੱਡੀ ਗਿਣਤੀ ਵਿਚ ਆਏ ਹੋਏ ਲੋਕਾਂ ਨੇ ਦੇਸ਼ ਪ੍ਰਤੀ ਇਕਜੁੱਟਤਾ ਅਤੇ ਇਮਾਨਦਾਰੀ ਦਾ ਪ੍ਰਣ ਕੀਤਾ । ਪੁਲਸ ਵਿਭਾਗ ਦੇ ਪਰਮਜੀਤ ਸਿੰਘ ਬੇਦੀ ,ਉਘੇ ਬਿਜਨਸਮੈਨ ਦਲਜੀਤ ਸਿੰਘ ਸੰਧੂ,ਡਾਂ ਸੁਰਿੰਦਰ ਗਿੱਲ,ਅਡਿੱਪਾ ਪ੍ਰਸ਼ਾਦ,ਬਲਜਿੰਦਰ ਸਿੰਘ ਸੰਮੀ ,ਬਖਸ਼ੀਸ਼ ਸਿੰਘ,ਚੱਤਰ ਸਿੰਘ,ਸੁਰਿੰਦਰ ਸਿੰਘ ਰਹੇਜਾ,ਦਰਸ਼ਨ ਸਿੰਘ ਸਲੂਜਾ,ਹੇਮਾ ਸਿੱਧੂ,ਮਨਜੀਤ ਸਿੰਘ ਕੈੋਰੋ,ਦਵਿੰਦਰ ਸਿੰਘ ਦਿੳ,ਮਾਸਟਰ ਧਰਮਪਾਲ ਵੀ ਇਸ ਪਰੇਡ ਵਿਚ ਸ਼ਾਮਿਲ ਹੋਏ।

Be the first to comment

Leave a Reply