ਵਿਅਕਤੀ ਵਲੋਂ ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਵਿਅਕਤੀ ਨੇ ਦੋਸ਼ਾਂ ਨੂੰ ਝੂਠਾ ਦੱਸਿਆ

ਖੰਨਾ -ਪਿੰਡ ਰਸੂਲੜਾ ਵਿਖੇ ਇਕ ਵਿਅਕਤੀ ਵਲੋਂ ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਹੈ। ਹਸਪਤਾਲ ‘ਚ ਜ਼ੇਰੇ ਇਲਾਜ ਮਨਜੀਤ ਕੌਰ ਪਤਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਕਰੀਬ 9 ਵਜੇ ਉਹ ਆਪਣੇ ਘਰ ‘ਚ ਆਰਾਮ ਕਰ ਰਹੀ ਸੀ ਤਾਂ ਇੰਨੇ ‘ਚ ਉਸਦਾ ਪਤੀ ਉਥੇ ਆਇਆ ਅਤੇ ਬਿਨਾਂ ਕਿਸੇ ਗੱਲਬਾਤ ਤੋਂ ਉਸ ਨਾਲ ਗਾਲੀ ਗਲੋਚ ਕਰਦਾ ਹੋਇਆ ਕੁੱਟਮਾਰ ਕਰਨ ਲੱਗਾ। ਇੰਨੇ ‘ਚ ਉਸਦੀ ਸੱਸ ਅਤੇ ਸਹੁਰਾ ਵੀ ਉਥੇ ਆ ਗਏ ਅਤੇ ਉਸਨੂੰ ਵਾਲਾਂ ਤੋਂ ਖਿੱਚਕੇ ਘਰ ‘ਚੋਂ ਬਾਹਰ ਕੱਢ ਦਿੱਤਾ। ਉਸਨੇ ਆਪਣੀ ਮਾਂ ਨੂੰ ਇਸ ਦੀ ਸੂਚਨਾ ਦਿੱਤੀ ਤੇ ਉਸਦੀ ਮਾਂ ਨੇ ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖਮੀ ਮਹਿਲਾ ਨੇ ਦੱਸਿਆ ਕਿ ਉਸਦਾ ਉਸਦੇ ਪਤੀ ਨਾਲ ਕਰੀਬ ਇਕ ਮਹੀਨਾ ਪਹਿਲਾਂ ਵੀ ਉਸਦਾ ਵੂਮੈਨ ਸੈੱਲ ‘ਚ ਸਮਝੌਤਾ ਹੋਇਆ ਸੀ।
ਕੀ ਕਹਿਣੈ ਦੂਜੇ ਪੱਖ ਦਾ?
ਇਸ ਸਬੰਧੀ ਦੂਜੇ ਪੱਖ ਦੇ ਗੁਰਮੁੱਖ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ। ਬਲਕਿ ਉਸਦੀ ਪਤਨੀ ਹਮੇਸ਼ਾ ਕਿਸੇ ਨਾ ਕਿਸੇ ਗੱਲ ‘ਤੇ ਘਰ ‘ਚ ਕਲੇਸ਼ ਕਰਦੀ ਰਹਿੰਦੀ ਹੈ ਅਤੇ ਅੱਜ ਵੀ ਉਸਨੇ ਹੀ ਉਸਨੂੰ ਕੁੱਟਿਆ ਹੈ। ਗੁਰਮੁੱਖ ਨੇ ਆਪਣੇ ਅਤੇ ਆਪਣੇ ਪਰਿਵਾਰ ‘ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ।

Be the first to comment

Leave a Reply