ਵਿਆਹੁਤਾ ਔਰਤ ਨਾਲ ਕਥਿਤ ਤੌਰ ‘ਤੇ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ

ਇੰਦੌਰ— ਲਿਫਟ ਦੇਣ ਦੇ ਬਹਾਨੇ ਤਿੰਨ ਲੋਕਾਂ ਵੱਲੋਂ ਇਕ ਵਿਆਹੁਤਾ ਔਰਤ ਨਾਲ ਕਥਿਤ ਤੌਰ ‘ਤੇ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਪਰਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 35 ਸਾਲਾਂ ਇਕ ਔਰਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ 30 ਅਕਤੂਬਰ ਦੀ ਰਾਤ ਉਹ ਘਰ ਜਾਣ ਲਈ ਤਿੰਨ ਇਮਲੀ ਚੌਰਾਹੇ ‘ਤੇ ਬੱਸ ਦਾ ਇੰਤਜਾਰ ਕਰ ਰਹੀ ਸੀ। ਇਸ ਦੌਰਾਨ ਉਸ ਦਾ ਜਾਣਕਾਰ ਮਹੇਸ਼ ਗੋਲੇ ਉਥੇ ਕਾਰ ‘ਚ ਪਹੁੰਚਿਆ ਤੇ ਉਸ ਨੂੰ ਘਰ ਛੱਡਣ ਦੀ ਪੇਸ਼ਕੇਸ਼ ਕੀਤੀ। ਗੋਲੇ ਨਾਲ ਜਾਣ-ਪਛਾਣ ਹੋਣ ਕਾਰਨ ਔਰਤ ਨੇ ਉਸ ਤੋਂ ਲਿਫਟ ਲੈ ਲਈ।  ਉਸ ਨੇ ਦੱਸਿਆ ਕਿ ਕਾਰ ‘ਚ ਮਹੇਸ਼ ਨਾਲ ਉਸ ਦਾ ਡਰਾਇਵਰ ਤੇ ਇਕ ਨੌਜਵਾਨ ਸਵਾਰ ਸੀ। ਦੋਸ਼ ਹੈ ਕਿ ਤਿੰਨੇ ਲੋਕ ਉਸ ਨੂੰ ਘਰ ਛੱਡਣ ਦੀ ਬਜਾਏ ਮਾਂਗਲਿਆ ਖੇਤਰ ‘ਚ ਲੈ ਗਏ ਤੇ ਡਰਾ ਧਮਕਾ ਕੇ ਉਸ ਨਾਲ ਕੁਕਰਮ ਕੀਤਾ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਸੰਬੰਧਿਤ ਧਾਰਾਵਾਂ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Be the first to comment

Leave a Reply