ਵਿਆਹ ਦੀ ਲੜਾਈ ਮੌਕੇ ਮੁਜਰਮ ਫੜਨ ਵਿੱਚ ਦੇਰੀ ਕਰਨ ਕਾਰਨ ਫਰੀਮੌਟ ਪੁਲਿਸ ਖਿਲਾਫ਼ ਸਿਟੀ ਹਾਲ ਮੂਹਰੇ ਸ਼ਾਂਤਮਈ ਮੁਜ਼ਾਹਰਾ।

ਵਿਆਹ ਦੀ ਲੜਾਈ ਮੌਕੇ ਮੁਜਰਮ ਫੜਨ ਵਿੱਚ ਦੇਰੀ ਕਰਨ ਕਾਰਨ ਫਰੀਮੌਟ ਪੁਲਿਸ ਖਿਲਾਫ਼ ਸਿਟੀ ਹਾਲ ਮੂਹਰੇ ਸ਼ਾਂਤਮਈ ਮੁਜ਼ਾਹਰਾ।
ਫਰੀਮੌਟ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਫਰੀਮੌਟ ਸ਼ਹਿਰ ਦੇ ਰਾਇਲ ਬੈਂਕੁਇੱਟ ਹਾਲ ਦੇ ਬਾਹਰ ਵਿਆਹ ਦੀ ਪਾਰਟੀ ਦੌਰਾਂਨ ਗੁੰਡਾ ਅਨਸਰਾਂ ਨੇ ਹਮਲਾ ਕਰਕੇ ਕਰੀਬ ਛੇ ਵਿਅੱਕਤੀਆਂ ਨੂੰ ਜਖਮੀਂ ਕਰ ਦਿੱਤਾ ਸੀ। ਇਸ ਘਟਨਾਂ ਨੂੰ ਤਕਰੀਬਨ ਮਹੀਨੇ ਤੋਂ ਉਪਰ ਬੀਤ ਚੁਕਿਆ ਹੈ, ਲੇਕਿਨ ਫਰੀਮੌਟ ਪੁਲਿਸ ਦੀ ਕਾਰਗੁਜ਼ਾਰੀ ਤੋਂ ਪੀੜਤ ਪਰਿਵਾਰ ਨਾਂ-ਖੁਸ਼ ਹਨ। ਪੀੜਤ ਪਰਿਵਾਰਾਂ ਅਤੇ ਕਮਿਉਨਟੀ ਮੈਂਬਰਾਂ ਨੇ ਹੱਥਾਂ ਵਿੱਚ ਬੈਨਰ ਫੜਕੇ ਫਰੀਮੌਟ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਕੌਸਲ ਮੈਬਰਾਂ ਸਾਹਮਣੇ ਵਿਆਹ ਵਾਲੀ ਕੁੜੀ ਨੇ ਕਿਹਾ ਕਿ ਜਦੋਂ ਪਾਰਟੀ ਖਤਮ ਹੋਣ ਸਾਰ ਮੇਰੇ ਰਿਸ਼ਤੇਦਾਰ ਪਾਰਕਿੰਗ ਲਾਟ ਵਿੱਚ ਘਰਾਂ ਨੂੰ ਜਾ ਰਹੇ ਸਨ ਤਾਂ ਕੁਝ ਗੁੰਡਾ ਅਨਸਰਾਂ ਨੇ ਸਾਡੇ ਮਹਿਮਾਨਾਂ ਤੇ ਹਮਲਾ ਕਰਕੇ ਮੇਰੇ ਵਿਆਹ ਦੀ ਪਾਰਟੀ ਨੂੰ ਬੁਰੀ ਤਰਾਂ ਰੋਲਕੇ ਰੱਖ ਦਿੱਤੀ। ਇਥੇ ਇਹ ਗੱਲ ਜਿਕਰਯੋਗ ਹੈ ਕਿ ਇਸ ਲੜਾਈ ਵਿੱਚ ਤਕਰੀਬਨ ਛੇ ਦਰਜਨ ਦੇ ਕਰੀਬ ਲੋਕ ਸ਼ਾਮਲ ਸਨ ਅਤੇ ਇਸ ਲੜਾਈ ਦੌਰਾਂਨ ਕਈ ਜਾਣੇ ਜਖਮੀਂ ਹੋ ਗਏ ਸਨ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ।ਇਹਨਾਂ ਵਿੱਚੋਂ ਨੌਜਵਾਨ ਦਲਜੀਤ ਸਿੰਘ ਗਿੱਲ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਹਾਲੇ ਤੱਕ ਇਸ ਲੜਾਈ ਲਈ ਜੁੰਮੇਵਾਰ ਇੱਕ ਵਿਅੱਕਤੀ ਅਮ੍ਰਿਤਪਾਲ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਜਖਮੀ ਲੋਕਾਂ ਦੇ ਪਰਿਵਾਰਕ ਮੈਂਬਰ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸ ਮੌਕੇ ਜਖਮੀਂ ਦਲਜੀਤ ਸਿੰਘ ਗਿੱਲ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਕਿਹਾ ਕਿ ਇਹ ਗੁੰਡੇ ਲੋਕ ਪਾਰਟੀ ਵਿੱਚ ਹਥਿਆਰਾਂ ਨਾਲ ਲੈਸ ਹੋਕੇ ਸਿਰਫ਼ ਲੜਨ ਦੇ ਮਨਸੂਬੇ ਨਾਲ ਆਏ ਸਨ ਇਹਨਾਂ ਮੂਹਰੇ ਜਿਹੜਾ ਵੀ ਕੋਈ ਛੜਾਉਣ ਲਈ ਅੱਗੇ ਆਇਆ ਬੱਚਾ, ਬੁੱਢਾ, ਅੌਰਤ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ। ਦਲਜੀਤ ਗਿੱਲ ਦੀ ਚਚੇਰੀ ਭੈਣ ਹੈਪੀ ਗਿੱਲ ਨੇ ਕਿਹਾ ਕਿ ਦਲਜੀਤ ਦੀ ਹਾਲਤ ਨਾਜੁਕ ਹੋਣ ਕਰਕੇ ਬੱਚਿਆਂ ਲਈ ਉਹਨੂੰ ਸਾਭਣਾਂ ਔਖਾ ਹੈ ਇਸ ਕਰਕੇ ਸਾਡੇ ਚੋਂ ਕੋਈ ਨਾ ਕੋਈ ਚੌਵੀ ਘੰਟੇ ਉਹਦੇ ਬੈਡ ਕੋਲ ਹਸਪਤਾਲ ਵਿੱਚ ਬੈਠਾ ਰਹਿੰਦਾ ਹੈ। ਦਲਜੀਤ ਦੀ ਗੋਰੀ ਗੁਆਢਂਣ ਜੋ ਡੰਕਨ ਨੇ ਕਿਹਾ ਕਿ ਗਿੱਲ ਫੈਮਲੀ ਬਹੁਤ ਮਿਹਨਤੀ ਤੇ ਮਿਲਣਸਾਰ ਪਰਿਵਾਰ ਹੈ ਅਤੇ ਉਹਨੂੰ ਯਕੀਨ ਨਹੀਂ ਆਉਦਾ ਕਿ ਐਨੇ ਅੱਛੇ ਪਰਿਵਾਰ ਨਾਲ ਇਹ ਭਾਣਾ ਵਰਤ ਗਿਆ ਹੈ। ਪੁਲਿਸ ਨੇ ਕਿਹਾ ਕਿ ਇਹ ਕੇਸ ਹਾਲੇ ਤਫਤੀਸ਼ ਤਹਿਤ ਹੈ ਅਤੇ ਹੋ ਸਕਦਾ ਹੋਰ ਗ੍ਰਿਫਤਾਰੀਆਂ ਵੀ ਹੋ ਸਕਣ।

Be the first to comment

Leave a Reply