ਵਿਆਹ ਲਈ ਪੰਜਾਬੀ ਮੁੰਡਾ ਲੱਭ ਰਹੀ ਹੈ ਅਮੀਸ਼ਾ ਪਟੇਲ

ਜਲੰਧਰ: ਗ਼ਦਰ ਫ਼ਿਲਮ ਵਿਚ ਸਕੀਨਾ ਦਾ ਯਾਦਗਾਰੀ ਰੋਲ ਨਿਭਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਬਹੁਤ ਪਸੰਦ ਹਨ। ਕਈ ਫ਼ਿਲਮਾਂ ‘ਚ ਉਸ ਨੇ ਪੰਜਾਬੀ ਰੋਲ ਕੀਤੇ ਹਨ ਇਸ ਲਈ ਉਹ ਵਿਆਹ ਵੀ ਪੰਜਾਬੀ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਹੈ।

ਸ਼ੁੱਕਰਵਾਰ ਨੂੰ ਇੱਕ ਸ਼ੋਅਰੂਮ ਦੇ ਉਦਘਾਟਨੀ ਸਮਾਗਮ ‘ਚ ਸ਼ਾਮਿਲ ਹੋਣ ਲਈ ਜਲੰਧਰ ਪੁੱਜੀ ਅਮੀਸ਼ਾ ਪਟੇਲ ਨੇ ਇਹ ਗੱਲਾਂ ਕਹੀਆਂ।

ਜਦ ਪੱਤਰਕਾਰਾਂ ਨੇ ਅਮੀਸ਼ਾ ਨੂੰ ਪਟੇਲ ਨੂੰ ਪੁੱਛਿਆ ਕਿ ਕੀ ਪੰਜਾਬੀ ਮੁੰਡਾ ਲੱਭ ਗਿਆ ਹੈ ਤਾਂ ਅਮੀਸ਼ਾ ਨੇ ਕਿਹਾ ਕਿ ਅਜੇ ਤਾਂ ਨਹੀਂ ਲੱਭਿਆ ਜੇਕਰ ਤੁਹਾਡੀ ਨਿਗ੍ਹਾ ‘ਚ ਕੋਈ ਚੰਗਾ ਜਿਹਾ ਪੰਜਾਬੀ ਮੁੰਡਾ ਹੋਵੇ ਤਾਂ ਜ਼ਰੂਰ ਦੱਸਣਾ।

Be the first to comment

Leave a Reply