ਵਿਦਿਅਕ ਸੰਸਥਾ ਦੇ ਵਿਦਿਆਰਥੀ ਪੋਸਟ ਗ੍ਰੈਜੁਏਟ ਵਰਕ ਪਰਮਿਟ ਹਾਸਲ ਕਰਨ ਦੇ ਯੋਗ

ਹੈਲੀਫੈਕਸ—   ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੂੰ ਪੂਰੀ ਪ੍ਰਕਿਰਿਆ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੀ ਵਿਦਿਅਕ ਸੰਸਥਾ ਦੇ ਵਿਦਿਆਰਥੀ ਪੋਸਟ ਗ੍ਰੈਜੁਏਟ ਵਰਕ ਪਰਮਿਟ ਹਾਸਲ ਕਰਨ ਦੇ ਯੋਗ ਹਨ। ਦੋ ਸਾਲ ਪਹਿਲਾਂ ਜਮਾਇਕਾ ਤੋਂ ਬੱਚਿਆਂ ਦੀ ਸੰਭਾਲ ਨਾਲ ਸਬੰਧਿਤ ਕੋਰਸ ਕਰਨ ਆਈ ਐਨਾ ਕੇਅ ਕਲਾਰਕ ਵੀ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ‘ਚੋਂ ਇਕ ਹੈ ਜੋ ਭੰਬਲਭੂਸੇ ਵਾਲੇ ਹਾਲਾਤ ‘ਚ ਲੰਘ ਰਹੇ ਹਨ। ਕਲਾਰਕ ਪਿਛਲੇ ਅਕਤੂਬਰ ਤੋਂ ਕਾਨੂੰਨੀ ਤੌਰ ‘ਤੇ ਕੰਮ ਕਰਨ ਤੋਂ ਅਸਮਰੱਥ ਹੈ ਅਤੇ ਖਰਚਾ ਚਲਾਉਣ ਲਈ ਆਪਣੇ ਫਰਨੀਚਰ ਵੇਚਣ ਲਈ ਮਜ਼ਬੂਰ ਹੋ ਗਈ ਹੈ।  ਇਹ ਇਕ ਪ੍ਰਾਈਵੇਟ ਕਾਲਜ ਹੈ ਅਤੇ ਆਮ ਤੌਰ ‘ਤੇ ਕੈਨੇਡਾ ‘ਚ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੁਏਟ ਵਰਕ ਪਰਮਿਟ ਜਾਰੀ ਨਹੀਂ ਕੀਤੇ ਜਾਂਦੇ ਪਰ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਪਿਛਲੇ ਕਈ ਸਾਲ ਤੋਂ ਵਰਕ ਪਰਮਿਟ ਜਾਰੀ ਕੀਤੇ ਜਾ ਰਹੇ ਸਨ। ਕਾਲਜ ਨੇ ਕਿਹਾ ਕਿ ਇਸ ਦੇ 5 ਕੌਮਾਂਤਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਤੋਂ ਨਾਂਹ ਕਰ ਦਿੱਤੀ ਗਈ ਜਦਕਿ ਪੰਜ ਹੋਰਨਾਂ ਨੂੰ ਵਰਕ ਪਰਮਿਟ ਮਿਲ ਗਏ ਪਰ ਪਿਛਲੇ 5 ਸਾਲ ਦੌਰਾਨ ਵਰਕ ਪਰਮਿਟ ਲਈ ਅਰਜ਼ੀ ਦਾਖਲ ਕਰਨ ਵਾਲੇ ਸਾਰੇ 36 ਵਿਦਿਆਰਥੀਆਂ ਨੂੰ ਸਫਲਤਾ ਮਿਲੀ।ਮੇਪਲ ਟ੍ਰੀ ਮੌਂਟੈਸਰੀ ਚਾਈਲਡ ਕੇਅਰ ਸੈਂਟਰ ਦੀ ਮਾਲਕ ਮਿਸ਼ੇਲ ਕਲੀਅਰੀ ਨੇ ਕਿਹਾ ਕਿ ਉਨ੍ਹਾਂ ਨੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਵਾਲੇ ਚਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਭਰਤੀ ਕੀਤਾ ਸੀ।

Be the first to comment

Leave a Reply