ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨਾਲ ਦੁਰ ਵਿਹਾਰ ਪਿੱਛੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਗਮ ਕਰ ਦਿੱਤਾ

ਲਖਨਊ- ਪ੍ਰਸ਼ਾਸਨ ਨੇ ਕਿਹਾ ਕਿ ਆਯੋਜਕਾਂ ਨੇ ਪੁਸਤਕ ਮੇਲੇ ਦੀ ਇਜਾਜ਼ਤ ਲਈ ਸੀ, ਕਿਸੇ ‘ਗੋਸ਼ਟੀ ਜਾਂ ਫੈਸਟੀਵਲ’ ਦੀ ਨਹੀਂ ਸੀ ਲਈ। ਰਾਜਧਾਨੀ ਦੇ ਸ਼ੀਰੋਜ਼ ਹੈਂਗਆਊਟ ‘ਚ ਕੱਲ੍ਹ ਰਾਤ ਤੋਂ ਤਿੰਨ ਦਿਨਾਂ ਤੱਕ ਚੱਲਣ ਵਾਲੇ ਸਾਹਿਤ ਮਹਾਂਉਤਸਵ ਨੂੰ ਭਾਰੀ ਹੰਗਾਮੇ ਮਗਰੋਂ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਕਨ੍ਹਈਆ ਕੁਮਾਰ ਅਤੇ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਨੇ ਹਿੱਸਾ ਲਿਆ ਸੀ।  ਇਸ ਤੋਂ ਬਾਅਦ ਨਹਿਰੂ ਯੂਨੀਵਰਸਿਟੀ ਦੇ ਕਨ੍ਹਈਆ ਕੁਮਾਰ ਆਪਣੀ ਪੁਸਤਕ ਦੀ ਚਰਚਾ ਲਈ ਮੰਚ ਉੱਤੇ ਆਏ ਤਾਂ ਕਿਸੇ ਜਥੇਬੰਦੀ ਨਾਲ ਜੁੜੇ ਕਈ ਲੋਕ ਉਥੇ ਆ ਕੇ ਹੰਗਾਮਾ ਅਤੇ ਭੰਨਤੋੜ ਕਰਨ ਲੱਗੇ। ਪੁਲਸ ਨੇ ਆ ਕੇ ਮਾਹੌਲ ਸ਼ਾਂਤ ਕਰਾਇਆ, ਜਿਸ ਤੋਂ ਬਾਅਦ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਦੀ ਪੁਸਤਕ ਬਾਰੇ ਚਰਚਾ ਹੋਈ। ਆਰਜ਼ੂ ਨੇ ਕਿਹਾ ਕਿ ਏ ਆਈ ਐੱਮ ਆਈ ਐੱਮ ਦੇ ਪਾਰਲੀਮੈਂਟ ਮੈਂਬਰ ਅਸਾਸੂਦੀਨ ਓਵੈਸੀ ਦਾ ਪ੍ਰੋਗਰਾਮ ਹੋਣ ਵਾਲਾ ਸੀ, ਪਰ ਹੁਣ ਇਹ ਨਹੀਂ ਹੋਵੇਗਾ। ਇਸ ਮੁੱਦੇ ਉੱਤੇ ਲਖਨਊ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ, ਜਿਸ ਕਰ ਕੇ ਪ੍ਰੋਗਰਾਮ ਲਈ ਦਿੱਤੀ ਇਜਾਜ਼ਤ ਰੱਦ ਕੀਤੀ ਗਈ ਹੈ, ਜਦ ਕਿ ਸਾਹਿਤ ਮਹਾਂਉਤਸਵ ਦੇ ਆਰਗੇਨਾਈਜ਼ਰ ਸ਼ਮੀਮ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਸੀ।

Be the first to comment

Leave a Reply