ਵਿਪਨ ਸ਼ਰਮਾ ਦੀ ਹੱਤਿਆ ਦੇ ਬਾਅਦ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼ਿਵੀ ਬੱਤਾ ਨੂੰ ਫੇਸਬੁੱਕ ਜਾਨ ਤੋਂ ਮਾਰਨ ਦੀ ਧਮਕੀ ਮਿਲੀ

ਫਗਵਾੜਾ— ਅੰਮ੍ਰਿਤਸਰ ਦੇ ਹਿੰਦੂ ਆਗੂ ਵਿਪਨ ਸ਼ਰਮਾ ਦੀ ਦਿਨ-ਦਿਹਾੜੇ ਸਰੇ ਬਾਜ਼ਾਰ ਹੱਤਿਆ ਦੇ ਸਿਰਫ ਇਕ ਦਿਨ ਬਾਅਦ ਮੰਗਲਵਾਰ ਰਾਤ ਨੂੰ ਫਗਵਾੜਾ ਦੇ ਹਿੰਦੂ ਆਗੂ ਤੇ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼ਿਵੀ ਬੱਤਾ ਨੂੰ ਫੇਸਬੁੱਕ ਮੈਸੇਂਜਰ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਬੱਤਾ ਨੂੰ ਉਨ੍ਹਾਂ ਦੀ ਫੇਸਬੁੱਕ ਆਈ. ਡੀ. ਦੇ ਮੈਸੇਂਜਰ ‘ਚ ਰਾਤ ਕਰੀਬ 11.30 ਵਜੇ ਇਕ ਮੈਸੇਜ ਰਿਸੀਵ ਹੋਇਆ ਹੈ, ਜਿਸ ਨੂੰ ਬਾਗੀ ਸਿੰਘ ਨਾਮਕ ਆਈ. ਡੀ. ਤੋਂ ਭੇਜਿਆ ਗਿਆ ਹੈ। ਉਕਤ ਮੈਸੇਜ ‘ਚ ਲਿਖਿਆ ਹੈ, ‘ਛੋਟੂ ਹੁਣ ਤੇਰੀ ਵਾਰੀ ਆਉਣ ਵਾਲੀ ਹੈ, ਤਿਆਰੀ ਰੱਖ ਪੁੱਤਰਾ, ਹੁਣ ਤੇਰਾ ਸੋਦਾ ਲਾਉਣ ਲਈ ਸਿੰਘ ਤਿਆਰੀ ਖਿਚੱਦੇ ਆ।’ ਬਹਿਰਹਾਲ ਸ਼ਿਵੀ ਬੱਤਾ ਨੇ ਬੀਤੀ ਰਾਤ ਮਿਲੀ ਧਮਕੀ ਦੀ ਸੂਚਨਾ ਫਗਵਾੜਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਤੇ ਪੁਲਸ ਨੇ ਸੁਰੱਖਿਆ ਦਾ ਪੂਰਾ ਵਿਸ਼ਵਾਸ ਦਿੱਤਾ ਹੈ।
ਨਾ ਕਦੇ ਧਮਕੀਆਂ ਦੀ ਪਰਵਾਹ ਕੀਤੀ ਹੈ ਨਾ ਕਰਾਂਗੇ : ਬੱਤਾ
ਮੰੰਗਲਵਾਰ ਰਾਤ ਧਮਕੀ ਭਰਿਆ ਮੈਸੇਜ ਪ੍ਰਾਪਤ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼ਿਵੀ ਬੱਤਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਨਹੀਂ ਮਿਲੀਆਂ ਹਨ ਪਰ ਨਾ ਪਹਿਲਾਂ ਕਦੇ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਦੀ ਪਰਵਾਹ ਕੀਤੀ ਹੈ ਤੇ ਨਾ ਅੱਗੇ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਅੱਤਵਾਦ ਤੇ ਖਾਲੀਸਤਾਨ ਵਿਚਾਰਧਾਰਾ ਦਾ ਵਿਰੋਧ ਉਹ ਹਮੇਸ਼ਾ ਕਰਦੇ ਰਹੇ ਹਨ ਤੇ ਭੱਵਿਖ ‘ਚ ਵੀ ਕਰਦੇ ਰਹਿਣਗੇ। ਦੇਸ਼ ਦੀ ਅਖੰਡਤਾ ਉਨ੍ਹਾਂ ਦੇ ਜੀਵਨ ਤੋਂ ਵੱਧ ਕੇ ਹੈ। ਭਾਰਤ ਦੀ ਪ੍ਰਭੂਸੱਤਾ ਤੇ ਹਿੰਦੂ-ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਲਈ ਜੇਕਰ ਉਨ੍ਹਾਂ ਨੂੰ ਜਾਨ ਵਾਰਨੀ ਵੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ।

Be the first to comment

Leave a Reply