ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ

ਮੁੰਬਈ – ਅਨਿਲ ਕੁੰਬਲੇ ਤੇ ਵਿਰਾਟ ਕੋਹਲੀ ਦੇ ਵਿਵਾਦ ‘ਚ ਟੀਮ ਇੰਡੀਆ ਦੇ ਸਭ ਤੋਂ ਵੱਡੇ ਬੱਲੇਬਾਜ਼ਾਂ ਵਿਚੋਂ ਇਕ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਜੇ ਕਪਤਾਨ ਦੀ ਹੀ ਪਸੰਦ ਤੇ ਨਾਪਸੰਦ ਇਨ੍ਹੀਂ ਮਾਅਨੇ ਰੱਖਦੀ ਹੋਵੇ ਤਾਂ ਫਿਰ ਕ੍ਰਿਕਟ ਸਲਾਹਕਾਰ ਕਮੇਟੀ ਦਾ ਕੀ ਕੰਮ? ਇਸ ਸਲਾਹਕਾਰ ਕਮੇਟੀ ਵਿਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਤੇ ਵੀ.ਵੀ.ਐਸ. ਲਕਸ਼ਮਣ ਹਨ। ਲੰਡਨ ‘ਚ ਚੈਂਪੀਅਨਜ਼ ਟਰਾਫੀ ਦੌਰਾਨ ਇਨ੍ਹਾਂ ਨੇ ਵਿਰਾਟ ਤੇ ਕੁੰਬਲੇ ਨਾਲ ਵੱਖ ਵੱਖ ਮੁਲਾਕਾਤਾਂ ਕੀਤੀਆਂ ਤੇ ਤਿੰਨਾਂ ਦਾ ਸੁਝਾਅ ਸੀ ਕਿ ਅਨਿਲ ਕੁੰਬਲੇ ਨੂੰ ਹੀ ਟੀਮ ਦਾ ਕੋਚ ਬਣਿਆ ਰਹਿਣ ਦਿੱਤਾ ਜਾਵੇ। ਪਰ ਆਪਣੀ ਗੱਲ ‘ਤੇ ਅੜੇ ਕੋਹਲੀ ਨੇ ਇਨ੍ਹਾਂ ਤਿੰਨਾਂ ਦਿੱਗਜ਼ਾਂ ਦੀ ਗੱਲ ਨੂੰ ਨਕਾਰ ਦਿੱਤਾ, ਜਿਸ ‘ਤੇ ਸੁਨੀਲ ਗਾਵਸਕਰ ਨੇ ਇਸ ਗੱਲ ਤੋਂ ਨਾਰਾਜ਼ ਹੁੰਦੇ ਹੋਏ ਕਿਹਾ ਕਿ ਕੋਹਲੀ ਨੂੰ ਹੀ ਪੁੱਛ ਲਵੋ ਉਹ ਕਿਸ ਨੂੰ ਕੋਚ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰਾਟ ਕੋਹਲੀ ਨੂੰ ਬਿਆਨ ਦੇ ਕੇ ਸਾਰੀ ਸਥਿਤੀ ਸਾਫ਼ ਕਰਨੀ ਚਾਹੀਦੀ ਹੈ।

Be the first to comment

Leave a Reply