ਵਿਰਾਟ ਕੋਹਲੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਲੈ ਕੇ ਦਿੱਤਾ ਬਿਆਨ

ਨਵੀਂ ਦਿੱਲੀ— ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ‘ਚ ਲਗਭਗ 11,400 ਕਰੋੜ ਰੁਪਏ ਦਾ ਘੋਟਾਲਾ ਪਿਛਲੇ ਦਿਨਾਂ ‘ਚ ਸਾਹਮਣੇ ਆਇਆ। ਇਸ ਤੋਂ ਬਾਅਦ ਹੀ ਬੈਂਕ ਕਈ ਵਜ੍ਹਾ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੀ. ਐੱਨ. ਬੀ. ਦੇ ਬ੍ਰਾਂਡ ਐਂਬੈਸਡਰ ਹਨ ਤੇ ਉਸ ਦੇ ਕਾਰਨ ਬੈਂਕ ਨਾਲ ਲੱਗਭਗ 2 ਸਾਲ ਨਾਲ ਜੁੜੇ ਹਨ ਤੇ ਬੈਂਕ ਦੇ ਵਿਗਿਆਪਨ ‘ਚ ਨਜ਼ਰ ਆਉਦੇ ਰਹਿੰਦੇ ਹਨ। ਮੀਡੀਆ ਰਿਪੋਰਟ ਮੁਤਾਬਕ ਕੋਹਲੀ ਹੁਣ ਇਸ ਬੈਂਕ ਦੇ ਨਾਲ ਆਪਣਾ ਕਰਾਰ ਤੋੜਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤੇ ਹੁਣ ਸ਼ਾਇਦ ਕੋਹਲੀ ਪੀ. ਐੱਨ. ਬੀ. ਬੈਂਕ ਨੂੰ ‘ਮੇਰਾ ਆਪਣਾ ਬੈਂਕ’ ਕਹਿੰਦੇ ਹੋਏ ਨਜ਼ਰ ਨਹੀਂ ਆਏ। ਬੈਂਕ ਨੇ ਕਿਹਾ ਕਿ ਵਿਰਾਟ ਕੋਹਲੀ ਉਸਦੇ ਬ੍ਰਾਂਡ ਐਂਬੈਸਡਰ ਬਣੇ ਰਹਿਣਗੇ, ਨਾਲ ਹੀ ਬੈਂਕ ਨੇ ਉਨ੍ਹਾਂ ਖਬਰਾਂ ਨੂੰ ਝੂਠਾ ਸਾਬਤ ਕੀਤਾ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਕਿ ਹੀਰਾ ਵਪਾਰੀ ਨੀਰਵ ਮੋਦੀ ਤੇ ਉਸਦੇ ਸਾਥੀਆਂ ਵਲੋਂ ਕੀਤੇ ਗਏ 11,400 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ ਆਡਿਟ ਫਾਰਮ ਪ੍ਰਾਈਸ ਵਾਟਰ ਹਾਊਸ ਕੁਪਰਸ (ਪੀ. ਡਬਲਯੂ. ਸੀ.) ਨਾਲ ਕਰਵਾਈ ਜਾ ਰਹੀ ਹੈ। ਇਹ ਘੋਟਾਲਾ ਮੁੰਬਈ ਦੀ ਇਕ ਸ਼ਾਖਾ ‘ਚ ਹੋਇਆ ਸੀ ਤੇ ਇਸ ਘੋਟਾਲੇ ਨੂੰ ਭਾਰਤ ਦੇ ਬੈਂਕ ਇਹਿਤਾਸ ਦਾ ਸਭ ਤੋਂ ਵੱਡਾ ਧੋਖਾਧੜੀ ਦੱਸਿਆ ਜਾ ਰਿਹਾ ਹੈ।

Be the first to comment

Leave a Reply