ਵਿਰਾਟ ਬ੍ਰੀਗੇਡ ਦਾ ਇਹ ਧੁਰੰਧਰ 5 ਦਸੰਬਰ ਨੂੰ 32 ਸਾਲ ਦਾ ਹੋ ਗਿਆ

ਨਵੀਂ ਦਿੱਲੀ — ਅੱਜ ਭਾਰਤੀ ਟੀਮ ਦੇ ਗੱਬਰ ਸ਼ਿਖਰ ਧਵਨ ਕੋਟਲਾ ਲਈ ਖਾਸ ਹਨ। ਘਰੇਲੂ ਮੈਦਾਨ ਉੱਤੇ ਉਨ੍ਹਾਂ ਦੇ ਪ੍ਰਸ਼ੰਸਕ ਕੁਝ ਤੂਫਾਨੀ ਦੇ ਇੰਤਜ਼ਾਰ ਵਿਚ ਹਨ। ਆਖਰ ਅੱਜ ਉਨ੍ਹਾਂ ਦਾ ਬਰਥਡੇ ਜੋ ਹੈ। ਵਿਰਾਟ ਬ੍ਰੀਗੇਡ ਦਾ ਇਹ ਧੁਰੰਧਰ 5 ਦਸੰਬਰ ਨੂੰ 32 ਸਾਲ ਦਾ ਹੋ ਗਿਆ ਹੈ। ਦੱਸ ਦਈਏ ਕਿ ਧਵਨ ਆਪਣੇ ਸਲਾਮੀ ਪ੍ਰਦਰਸ਼ਨ ਦੇ ਚੱਲਦੇ ਤਾਂ ਪ੍ਰਸ਼ੰਸਕਾਂ ਦੇ ਦਿਲਾਂ ‘ਚ ਰਾਜ਼ ਕਰਦੇ ਹੀ ਹਨ ਪਰ ਉਨ੍ਹਾਂ ਦੀ ਆਨਫੀਲਡ ਸਟਾਈਲ ਨੂੰ ਵੀ ਕੋਈ ਨਹੀਂ ਭੁੱਲਦਾ। ਉਨ੍ਹਾਂ ਦੇ ਸਟਾਈਲ ਕਰਕੇ ਉਨ੍ਹਾਂ ਨੂੰ ‘ਗੱਬਰ’ ਵੀ ਕਿਹਾ ਜਾਂਦਾ ਹੈ। ਭਾਰਤੀ ਟੀਮ ਦੇ ਇਸ ਗੱਬਰ ਨੇ ਡੈਬਿਊ ਮੈਚ ‘ਚ ਹੀ ਆਸਟਰੇਲੀਆਈ ਟੀਮ ਦੇ ਗੇਂਦਬਾਜ਼ਾਂ ਦੀ ਖੂਬ ਪਿਟਾਈ ਕੀਤੀ ਸੀ ਤੇ ਸਭ ਤੋਂ ਤੇਜ਼ ਡੈਬਿਊ ਸੈਂਕੜਾ ਲਗਾਇਆ ਸੀ। ਚਾਰ ਸਾਲ ਪਹਿਲਾਂ ਮੋਹਾਲੀ ਵਿਚ ਆਸਟਰੇਲੀਆ ਖਿਲਾਫ ਧਵਨ ਦੇ ਬੱਲੇ ਦਾ ਕਮਾਲ ਪੂਰੀ ਦੁਨੀਆ ਨੇ ਵੇਖਿਆ ਸੀ। ਉਨ੍ਹਾਂ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਨਾ ਸਿਰਫ 85 ਗੇਂਦਾਂ ਉੱਤੇ ਸੈਂਕੜਾ ਠੋਕਿਆ, ਸਗੋਂ ਟੈਸਟ ਡੈਬਿਊ ਵਿਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਬਣਾਇਆ। ਉਸ ਮੈਚ ਵਿਚ ਧਵਨ ਨੇ ਪਹਿਲੀ ਪਾਰੀ ਵਿਚ 174 ਗੇਂਦਾਂ ਵਿਚ 187 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।

Be the first to comment

Leave a Reply