ਵਿਸ਼ਾਲ ਮਹਾ ਕਿਸਾਨ ਰੈਲੀ ਨੂੰ ਕਾਮਯਾਬ ਕਰਨ ਲਈ ਇੱਕ ਵਿਸ਼ੇਸ਼ ਮੀਟਿੰਂਗ ਕੀਤੀ

ਅਮਲੋਹ : ਕਿਸਾਨਾਂ ਦੀ ਕਰਜਾ ਮੁਕਤੀ ਨੂੰ ਲੈਕੇ ਸੂਬਾ ਕਾਂਗਰਸ ਸਰਕਾ ਖਿਲਾਫ ਬਰਨਾਲਾ ਵਿਖੇ 22 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਮਹਾ ਕਿਸਾਨ ਰੈਲੀ ਨੂੰ ਕਾਮਯਾਬ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਬਲਾਕ ਭਾਦਸੋਂ ਦੇ ਪ੍ਰਧਾਨ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਂਗ ਪਿੰਡ ਭੜੀ ਪਨੈਚਾਂ ਵਿਖੇ ਕੀਤੀ ਗਈ ।

ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ 22 ਤਰੀਕ ਦੀ ਬਰਨਾਲਾ ਵਿਖੇ ਕੀਤੀ ਜਾ ਰਹੀ ਮਹਾ ਕਿਸਾਨ ਰੈਲੀ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਜੋਸ਼ ਵੱਡੀ ਪੱਧਰ ਤੇ ਦੇਖਣ ਨੂੰ ਮਿਲਿਆ ਕਿਉਿਕ ਇਸ ਮੀਟਿੰਗ ਵਿੱਚ ਭੜੀ ਪਨੈਚਾਂ ਦੇ ਕਿਸਾਨ ਵੱਡੀ ਗਿਣਤੀ ਸ਼ਾਮਿਲ ਹੋਏ। ਮੀਟਿੰਗ ੱਿਵਚ ਕਿਸਾਨੀ ਹਿਤਾਂ ਨੂੰ ਲੈਕੇ ਜਿੱਥੇ ਵੱਖੋ ਵੱਖਰੇ ਮਤੇ ਪਾਸ ਕੀਤੇ ਗਏ ਉਥੇ ਪਿੰਡ ਦੇ ਕਿਸਾਨਾਂ ਦੀ ਸਹਿਮਤੀ ਨਾਲ ਕਿਸਾਨ ਯੂਨੀਅਨ ਦੀ ਨਵੀਂ ਇਕਾਈ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਸਰਬਜੀਤ ਸਿਂੰਘ ਖਟੜਾ ਨੂੰ ਪ੍ਰਧਾਨ, ਅਮਰ ਸਿੰਘ ਭੜੀ ਨੂੰ ਸੀਨੀ ਮੀਤ ਪ੍ਰਧਾਨ, ਅਵਤਾਰ ਸਿੰਘ ਤਾਰਾ ਨੂੰ ਯੂਨੀਅਨ ਮੀਤ ਪ੍ਰਧਾਨ, ਹਾਕਮ ਸਿੰਘ ਗੋਗੀ ਨੂੰ ਖਜਾਨਚੀ, ਸੋਹਣ ਲਾਲ ਭੜੀ ਨੂੰ ਪ੍ਰੈਸ ਸਕੱਤਰ, ਗਿਆਨੀ ਬਲਵਿੰਦਰ ਸਿੰਘ ਨੂੰ ਜਰਨਲ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਵੀ ਬਨਾਈ ਗਈ ਜਿਸ ਵਿੱਚ ਮੁਹੰਮਦ ਸੂਲੇਮਾਨ, ਜੱਥੇਦਾਰ ਮੇਵਾ ਸਿੰਘ, ਹਰਿੰਦਰ ਸਿੰਘ, ਯਾਦਵਿੰਧਰ ਸਿੰਘ ਤੇ ਪਰਗਟ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ।ਪ ਇਸ ਮੀਟਿੰਗਵਿੱਚ ਹੋਰਨਾਂ ਤੋਂ ਇਲਾਵਾ ਵਿਪਨ ਕੁਮਾਰ ਭੜੀ, ਸੁਖਵੀਰ ਸਿੰਘ ਬੱਗਾ, ਲਖਵੀਰ ਸਿੰਘ ਮੰਡ, ਮਨਜੀਤ ਸਿੰਘ, ਯਾਦਵਿੰਦਰ ਸਿੰਘ, ਸਰੂਪ ਸਿੰਘ, ਮਹਿੰਗਾ ਸਿੰਘ ਸਾਬਕਾ ਸਰਪੰਚ, ਚੰਦ ਸਿੰਘ ਸਾਬਕਾ ਪੰਚ, ਹਰਨੇਕ ਸਿੰਘ, ਪਰਗਟ ਸਿੰਘ ਭੜੀ, ਸੀਲੂ ਖਾਂ, ਗੁਰਪ੍ਰੀਤ ਬੱਬੀ, ਕੇਸਰ ਸਿੰਘ ਖਾਲਸਾ, ਬੰਤ ਸਿੰਘ ਤੋਂ ਇਲਵਾ ਵੱਡੀ ਿਗਣਤੀ ਵਿੱਚ ਪਿੰਡ ਦੇ ਕਿਸਾਨ ਹਾਜਰ ਸਨ।

Be the first to comment

Leave a Reply