ਵੀਜਾ ਸਮੇਂ ‘ਤੇ ਨਾ ਮਿਲਣ ਨਾਲ ਕੈਨੇਡਾ ਓਪਨ ਤੋਂ ਹੱਟਿਆ ਸਮੀਰ

ਨਵੀਂ ਦਿੱਲੀ-  ਭਾਰਤੀ ਸ਼ਟਲਰ ਸਮੀਰ ਵਰਮਾ ਨੂੰ ਸਮੇਂ ‘ਤੇ ਵੀਜਾ ਨਾ ਮਿਲਣ ਦੇ ਕਾਰਨ ਅਗਲੇ ਹਫਤੇ ਹੋਣ ਵਾਲੇ ਕੈਨੇਡਾ ਓਪਨ ਗ੍ਰਾ-ਪ੍ਰੀ ਬੈਡਮਿੰਟਨ ਟੂਰਨਾਮੈਂਟ ਤੋਂ ਹੱਟਣਾ ਪਿਆ। ਸਮੀਰ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ ਮੈਂ ਕੈਨੇਡਾ ਓਪਨ ਗ੍ਰਾ-ਪ੍ਰੀ ਤੋਂ ਹੱਟ ਗਿਆ ਹਾਂ ਕਿਉਂਕਿ ਮੈਨੂੰ ਸਮੇਂ ‘ਤੇ ਵੀਜਾ ਨਹੀਂ ਮਿਲਿਆ। ਮੈਂ ਕਾਫੀ ਨਿਰਾਸ਼ ਹਾਂ. ਮੈਂ ਭਵਿੱਖ ‘ਚ ਕੈਲਗਰੀ ‘ਚ ਖੇਡਣ ਨੂੰ ਲੈ ਕੇ ਕਾਫੀ ਉਤਸਾਹਤ ਸੀ। ਉਸ ਨੇ ਲਿਖਿਆ ਹੈ ਕਿ ਅੰਤਰਰਾਸ਼ਟਰੀ ਹੋਣ ਦੇ ਕਾਰਨ ਸਾਨੂੰ ਵੀਜਾ ਸੰਬੰਧੀ ਮਸਲਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਪਰ ਇਸ ‘ਤੇ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਯੂ.ਐੱਸ. ਓਪਨ ਜੀ. ਪੀ. ਜੀ. ‘ਚ ਹਿੱਸਾ ਲਵਾਂਗਾ ਅਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਹਫਤਾ ਹੋਰ ਅਭਿਆਸ ਕਰਾਗਾ। ਕੈਨੇਡਾ ਓਪਨ 11 ਤੋਂ 16 ਜੁਲਾਈ ਜਦੋਂ ਕਿ ਯੂ.ਐੱਸ. ਓਪਨ 19 ਤੋਂ 23 ਜੁਲਾਈ ਦੇ ਵਿਚਕਾਰ ਖੇਡਿਆ ਜਾਵੇਗਾ।

Be the first to comment

Leave a Reply