ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਨਾਂ ਨੂੰ ਮੁਲਜ਼ਮ ਵਜੋਂ ਸੰਮਨ ਜਾਰੀ

ਨਵੀਂ ਦਿੱਲੀ – ਇਕ ਵਿਸ਼ੇਸ਼ ਅਦਾਲਤ ਨੇ ਇਥੇ 7 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਨਾਂ ਨੂੰ ਮੁਲਜ਼ਮ ਵਜੋਂ ਸੰਮਨ ਜਾਰੀ ਕੀਤਾ ਹੈ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ‘ਪਹਿਲੀ ਨਜ਼ਰੇ’ ਢੁਕਵੇਂ ਸਬੂਤ ਹਨ ਤੇ ਉਨ੍ਹਾਂ ਨੂੰ 22 ਮਾਰਚ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 83 ਸਾਲਾ ਸਿੰਘ ਵਿਰੁੱਧ ਦੋਸ਼ ਪੱਤਰ ਦਾਇਰ ਕਰਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ 7 ਕਰੋੜ ਰੁਪਏ ਦੀ ‘ਭ੍ਰਿਸ਼ਟਾਚਾਰ ਰਾਹੀਂ ਹਾਸਲ ਕੀਤੀ’ ਰਕਮ ਨੂੰ ਆਪਣੀ ਪਤਨੀ ਤੇ ਹੋਰਨਾਂ ਨਾਲ ਰਲ ਕੇ ਖੇਤੀ ਤੋਂ ਹੋਈ ਆਮਦਨ ਦੇ ਤੌਰ ‘ਤੇ ਦਿਖਾਇਆ ਸੀ ਤੇ ਇਸ ਨੂੰ ਜੀਵਨ ਬੀਮਾ ਪਾਲਿਸੀ ਖਰੀਦਣ ਲਈ ਨਿਵੇਸ਼ ਕੀਤਾ ਸੀ। ਸਿੰਘ ਅਤੇ ਉਨ੍ਹਾਂ ਦੀ 62 ਸਾਲਾ ਪਤਨੀ ਪ੍ਰਤਿਭਾ ਸਿੰਘ ਦੇ ਇਲਾਵਾ ਅਦਾਲਤ ਨੇ ਯੂਨੀਵਰਸਲ ਐਪਲ ਐਸੋਸੀਏਸ਼ਨ ਦੇ ਮਾਲਕ ਚੁੰਨੀ ਲਾਲ ਚੌਹਾਨ ਤੇ ਦੋ ਹੋਰਨਾਂ ਪ੍ਰੇਮ ਰਾਜ ਤੇ ਲਵਣ ਕੁਮਾਰ ਰੋਚ ਨੂੰ ਵੀ ਸੰਮਨ ਜਾਰੀ ਕੀਤੇ।

Be the first to comment

Leave a Reply