ਵੀਰੂ ਨਹੀਂ ਬਣ ਸਕੇ ਭਾਰਤੀ ਟੀਮ ਦੇ ਕੋਚ, ਕੈਨੇਡਾ ‘ਚ ਕਰ ਰਹੇ ਮਸਤੀ

ਨਵੀਂ ਦਿੱਲੀ— ਭਾਰਤੀ ਟੀਮ ਦੇ ਰਾਸ਼ਟਰੀ ਕੋਚ ਬਣਨ ਤੋਂ ਖੁੰਝੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਸਮੇਂ ਕੈਨੇਡਾ ‘ਚ ਛੁੱਟੀਆਂ ਮਨਾ ਰਹੇ ਹਨ। ਸਹਿਵਾਗ ਨੇ ਇੰਸਟਾਗ੍ਰਾਮ ‘ਤੇ ਕੁੱਝ ਤਸਵੀਰਾਂ ਪੋਸਟ ਕੀਤੀਆਂ, ਜਿਸ ‘ਚ ਉਹ ਆਰਾਮਦਾਇਕ ਅੰਦਾਜ ‘ਚ ਨਜ਼ਰ ਆ ਰਹੇ ਹਨ। ਉਸ ਨੇ ਕਈ ਤਸਵੀਰਾਂ ਦੇ ਹੇਠਾਂ ਲਿਖਿਆ ਹੈ ਕਿ ਕੈਨੇਡਾ ‘ਚ ਮਸਤੀ ਕਰਦੇ ਹੋਏ।
ਜ਼ਿਕਰਯੋਗ ਹੈ ਕਿ ਹਾਸੇ ਵਾਲੀਆਂ ਟਿੱਪਣੀਆਂ ਲਈ ਮਸ਼ਹੂਰ ਸਹਿਵਾਗ ਭਾਰਤੀ ਟੀਮ ਦੇ ਕੋਚ ਬਣਨ ਦੇ ਦਾਅਵੇਦਾਰਾਂ ‘ਚੋਂ ਪ੍ਰਮੁੱਖ ਸੀ। ਉਸ ਦਾ ਇਸ ਅਹੁਦੇ ਲਈ ਸਾਬਕਾ ਭਾਰਤੀ ਕਪਤਾਨ ਰਵੀ ਸ਼ਾਸਤਰੀ ਦੇ ਨਾਲ ਸਖ਼ਤ ਮੁਕਾਬਲਾ ਸੀ। ਹਾਲਾਂਕਿ ਸ਼ਾਸਤਰੀ ਨੇ ਇਸ ਮਾਮਲੇ ‘ਚ ਬਾਜ਼ੀ ਮਾਰ ਲਈ ਹੈ ਅਤੇ ਉਹ ਅਗਲੇ 2 ਸਾਲਾ ਲਈ ਭਾਰਤੀ ਟੀਮ ਦੇ ਨਵੇਂ ਕੋਚ ਨਿਯੁਕਤ ਕਰ ਦਿੱਤੇ ਗਏ ਹਨ।

Be the first to comment

Leave a Reply