ਵੀ ਬੀ.ਐਮ.ਸੀ. ਦੇ ਸਾਰੇ ਸਕੂਲਾਂ ‘ਚ ‘ਵੰਦੇ ਮਾਤਰਮ’ ਜ਼ਰੂਰੀ ਕਰਨ ਦਾ ਪ੍ਰਸਤਾਵ

ਨਵੀਂ ਦਿੱਲੀ  : ਤਾਮਿਲਨਾਡੂ ਦੇ ਬਾਅਦ ਹੁਣ ਮੁੰਬਈ ‘ਚ ਵੀ ਬੀ.ਐਮ.ਸੀ. ਦੇ ਸਾਰੇ ਸਕੂਲਾਂ ‘ਚ ‘ਵੰਦੇ ਮਾਤਰਮ’ ਜ਼ਰੂਰੀ ਕਰਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ, ਜਿਸ ਦੇ ਬਾਅਦ ਹੁਣ ਇੱਥੇ ਵੰਦੇਮਾਤਰਮ ਜ਼ਰੂਰੀ ਹੋਵੇਗਾ। ਇਸ ‘ਤੇ ਆਖਰੀ ਫੈਸਲਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਲੈਣਾ ਹੈ, ਜੇਕਰ ਸੂਬਾ ਸਰਕਾਰ ਦੇ ਵੱਲੋਂ ਤੋਂ ਵੀ ਇਸ ਪ੍ਰਸਤਾਵ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਬੀ.ਐਮ.ਸੀ. ਦੇ ਸਾਰੇ ਸਕੂਲਾਂ ‘ਚ ਵੰਦੇ ਮਾਤਰਮ ਗਾਣਾ ਜ਼ਰੂਰੀ ਹੋ ਜਾਵੇਗਾ। ਖਬਰ ਦੇ ਮੁਤਾਬਕ ਮੁੰਬਈ ਦੇ ਮੇਅਰ ਨੇ ਕਿਹਾ ਕਿ ਬੀ.ਐਮ.ਸੀ. ਦੇ ਸਕੂਲਾਂ ‘ਚ ਵੰਦੇ ਮਾਤਰਮ ਨੂੰ ਜ਼ਰੂਰੀ ਕਰਨ ਦੇ ਲਈ ਬੀ.ਐਮ.ਸੀ. ਨੇ ਨੋਟਿਸ ਪਾਸ ਕਰ ਦਿੱਤਾ ਹੈ। ਇਸ ਪ੍ਰਸਤਾਵ ‘ਚ ਬੀ.ਐਮ.ਸੀ. ਸਮੇਤ ਸਾਰੇ ਸਹਾਇਤਾ ਪ੍ਰਾਪਤ ਸਕੂਲਾਂ ‘ਚ ਵੰਦੇ ਮਾਤਰਮ ਗਾਣਾ ਜ਼ਰੂਰੀ ਕਰਨ ਦੀ ਗੱਲ ਕਹੀ ਗਈ ਸੀ। ਉੱਥੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਇਸ ਦੇ ਲਈ ਹਾਮੀ ਭਰ ਸਕਦੀ ਹੈ।

Be the first to comment

Leave a Reply

Your email address will not be published.


*