ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 13ਵੇਂ ਉੱਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ

ਨਵੀਂ ਦਿੱਲੀ : ਭਾਜਪਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਨੇਤਾ ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 13ਵੇਂ ਉੱਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁਕਾਈ। ਨਾਇਡੂ ਨੇ ਰਾਜ ਸਭਾ ਦੇ ਸਭਾਪਤੀ ਦੇ ਰੂਪ ‘ਚ ਵੀ ਅਹੁਦਾ ਸੰਭਾਲਿਆ। ਉੱਪ ਰਾਸ਼ਟਰਪਤੀ ਸਹੁੰ ਚੁੱਕ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਉੱਪ ਰਾਸ਼ਟਰਪਤੀ ਚੋਣਾਂ ‘ਚ ਐੱਨ.ਡੀ.ਏ. ਵੱਲੋਂ ਵੈਂਕਈਆ ਨਾਇਡੂ ਤਾਂ ਵਿਰੋਧੀ ਧਿਰ ਤੋਂ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਮੈਦਾਨ ‘ਚ ਸਨ। ਚੋਣਾਂ ‘ਚ ਕੁੱਲ 771 ਵੋਟਾਂ ਪਈਆਂ ਸਨ, ਜਿਸ ‘ਚੋਂ ਨਾਇਡੂ ਨੂੰ 516 ਵੋਟਾਂ ਤਾਂ ਗੋਪਾਲਕ੍ਰਿਸ਼ਨ ਗਾਂਧੀ ਦੇ ਖਾਤੇ ‘ਚ 244 ਵੋਟ ਗਏ ਸਨ। ਨਾਇਡੂ ਨੇ ਸਹੁੰ ਚੁੱਕਣ ਤੋਂ ਪਹਿਲਾਂ ਰਾਜਘਾਟ ਸਥਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਨੂੰ ਨਮਨ ਕੀਤਾ। ਨਾਇਡੂ ਨੇ ਡੀ.ਡੀ.ਏ. ਪਾਰਕ ਜਾ ਕੇ ਪੰਡਤ ਦੀਨ ਦਿਆਲ ਉਪਾਧਿਆਏ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਨਵੇਂ ਚੁਣੇ ਉੱਪ ਰਾਸ਼ਟਰਪਤੀ ਪਟੇਲ ਚੌਕ ਗਏ ਅਤੇ ਉੱਥੇ ਸਥਿਤ ਸਰਦਾਰ ਵਲੱਭ ਭਾਈ ਪਟੇਲ ਦੀ ਮੂਰਤੀ ‘ਤੇ ਫੁੱਲ ਭੇਟ ਕੀਤੇ।
ਨਾਇਡੂ ਆਂਧਰਾ ਪ੍ਰਦੇਸ਼ ਤੋਂ ਉੱਪ ਰਾਸ਼ਟਰਪਤੀ ਬਣਨ ਵਾਲੇ ਤੀਜੇ ਸ਼ਖਸ ਹੋਣਗੇ। ਵੈਂਕਈਆ ਤੋਂ ਪਹਿਲਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨ ਅਤੇ ਵੀ.ਵੀ. ਗਿਰੀ ਵੀ ਦੇਸ਼ ਦੇ ਉੱਪ ਰਾਸ਼ਟਰਪਤੀ ਰਹਿ ਚੁਕੇ ਹਨ। ਨਾਇਡੂ ਜੁਲਾਈ 2002 ਤੋਂ ਅਕਤੂਬਰ 2004 ਤੱਕ ਪਾਰਟੀ ਦੇ ਚੇਅਰਮੈਨ ਰਹਿ ਚੁਕੇ ਹਨ। 2004 ਲੋਕਾਂ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਵੈਂਕਈਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਾਇਡੂ ਅਟਲ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਰਹਿ ਚੁਕੇ ਹਨ। ਉੱਥੇ ਹੀ ਮੋਦੀ ਸਰਕਾਰ ‘ਚ ਵੈਂਕਈਆ, ਤਿੰਨ ਅਹਿਮ ਮੰਤਰਾਲੇ, ਸ਼ਹਿਰੀ ਵਿਕਾਸ ਮੰਤਰਾਲੇ, ਸੰਸਦੀ ਕਾਰਜ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਵੀ ਅਹੁਦਾ ਸੰਭਾਲ ਚੁਕੇ ਹਨ। ਨਾਇਡੂ ਤਿੰਨ ਵਾਰ ਕਰਨਾਟਕ ਤੋਂ ਤਾਂ ਇਕ ਵਾਰ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾ ਚੁਕੇ ਹਨ। ਨਾਇਡੂ ਨੇ ਸ਼ਹਿਰੀ ਵਿਕਾਸ ਮੰਤਰੀ ਰਹਿੰਦੇ ਹੋਏ ਕਈ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕੀਤੀਆਂ, ਜਿਵੇਂ- ਸਮਾਰਟ ਸਿਟੀ, ਅਟਲ ਮਿਸ਼ਨ, ਸਵੱਛ ਭਾਰਤ ਮੁਹਿੰਮ ਅਤੇ ਸਾਰਿਆਂ ਲਈ ਘਰ ਇਨ੍ਹਾਂ ‘ਚੋਂ ਮੁੱਖ ਹਨ। ਪ੍ਰਧਾਨ ਮੰਤਰੀ ਪਿੰਡ ਸੜਕ ਯੋਜਨਾ ਦੀ ਸ਼ੁਰੂਆਤ ‘ਚ ਵੈਂਕਈਆ ਨਾਇਡੂ ਦੀ ਅਹਿਮ ਭੂਮਿਕਾ ਸੀ। ਨਾਇਡੂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 1973 ‘ਚ ਇਕ ਸਟੂਡੈਂਟ ਲੀਡਰ ਦੇ ਤੌਰ ‘ਤੇ ਕੀਤੀ ਸੀ। ਹਾਲਾਂਕਿ ਬਾਅਦ ‘ਚ ਵੈਂਕਈਆ ਜਨਸੰਘ ਨਾਲ ਜੁੜ ਗਏ। ਵੈਂਕਈਆ ਨਾਇਡੂ ਵਿਧਾਨ ਸਭਾ ‘ਚ ਵੀ 2 ਵਾਰ ਚੁਣੇ ਜਾ ਚੁਕੇ ਹਨ।

Be the first to comment

Leave a Reply